ਡੇਰਾ ਲੱਖ ਦਾਤਾ ਪੀਰ ਗੌਂਸ ਪਾਕ ਕਾਦਰੀ ’ਚ ਮਨਾਇਆ ਬਰਸੀ ਸਮਾਗਮ
ਡੇਰਾ ਲੱਖ ਦਾਤਾ ਪੀਰ ਗੌਂਸ ਪਾਕ ਕਾਦਰੀ ਪਿੰਡ ਖੰਗੂੜਾ ਵਿਖੇ ਸ਼ਰਧਾ ਨਾਲ ਮਨਾਇਆ 8ਵਾਂ ਬਰਸੀ ਸਮਾਗਮ
Publish Date: Wed, 21 Jan 2026 07:50 PM (IST)
Updated Date: Thu, 22 Jan 2026 04:13 AM (IST)
ਕੈਪਸ਼ਨ-21ਪੀਐਚਜੀ10 ਪਿੰਡ ਖੰਗੂੜਾ ਵਿਖੇ ਕਰਵਾਏ ਗਏ ਸਲਾਨਾ ਬਰਸੀ ਸਮਾਗਮ ਦੇ ਦ੍ਰਿਸ਼।
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਡੇਰਾ ਲੱਖ ਦਾਤਾ ਪੀਰ ਗੌਂਸ ਪਾਕ ਕਾਦਰੀ ਜੀ ਦੇ ਦਰਬਾਰ ਪਿੰਡ ਖੰਗੂੜਾ ਵਿਖੇ ਸਾਂਈ ਬਿੰਦਰ ਸ਼ਾਹ ਜੀ ਦਾ 8ਵਾਂ ਦੋ ਰੋਜਾ ਸਲਾਨਾ ਬਰਸੀ ਸਮਾਗਮ ਗੱਦੀ ਨਸ਼ੀਨ ਸਾਈਂ ਨਵੀ ਸ਼ਾਹ ਅਤੇ ਮੁੱਖ ਸੇਵਾਦਾਰ ਬੀਬੀ ਰਜੀਆ ਬੇਗ਼ਮ ਦੀ ਅਗਵਾਈ ਹੇਠ ਨੌਜਵਾਨ ਸਭਾ ਪਿੰਡ ਖੰਗੂੜਾ, ਐਨ.ਆਰ.ਆਈ.ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ। ਪਹਿਲੇ ਦਿਨ ਚਾਦਰ, ਚਿਰਾਗ ਅਤੇ ਝੰਡੇ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਦੂਸਰੇ ਦਿਨ ਕੱਵਾਲ ਪਾਰਟੀ ਨੇ ਕੱਵਾਲੀਆਂ ਦੀ ਮਹਿਫਿਲ ਸਜਾਈ। ਉਪਰੰਤ ਨੱਕਾਲ ਪਾਰਟੀ ਵੱਲੋਂ ਫਨ ਦਾ ਮੁਜ਼ਾਹਰਾ ਕੀਤਾ ਗਿਆ। ਗੱਦੀਨਸ਼ੀਨ ਸਾਈਂ ਨਵੀ ਸ਼ਾਹ ਤੇ ਮੁੱਖ ਸੇਵਾਦਾਰ ਬੀਬੀ ਰਜੀਆ ਬੇਗ਼ਮ ਤੋਂ ਇਲਾਵਾ ਬਰਸੀ ਸਮਾਗਮ ਵਿੱਚ ਪਹੁੰਚੇ ਵੱਖ-ਵੱਖ ਡੇਰਿਆਂ ਦੇ ਸੰਤਾਂ-ਮਹਾਪੁਰਸ਼ਾਂ ਨੇ ਸਾਈਂ ਬਿੰਦਰ ਸ਼ਾਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਪਰਮਾਤਮਾ ਦੀ ਬੰਦਗੀ ਅਤੇ ਦੀਨ-ਦੁਖੀਆਂ ਦੀ ਸੇਵਾ ਸਹਾਇਤਾ ਕਰਦੇ ਹੋਏ ਗੁਜਾਰਿਆ। ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਚਾਹੀਦਾ ਹੈ। ਚਾਹ-ਪਕੌੜੇ ਤੇ ਦਾਤਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬੀਬੀ ਸਾਬਰੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜਰ ਸਨ।