ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਦੇਸ਼ ਦੇ 77ਵੇਂ ਗਣਤੰਤਰਤਾ ਦਿਵਸ ਮੌਕੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਦੀ ਅਗਵਾਈ ਹੇਠ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ ਤੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਵਲਭ ਭਾਈ ਪਟੇਲ, ਸ਼ਹੀਦ ਭਗਤ ਸਿੰਘ ਆਦਿ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਤੇ ਯਾਦ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਪਹੁੰਚੇ ਤੇ ਉਹਨਾਂ ਨੇ ਦੇਸ਼ ਦੀ ਸ਼ਾਨ ਤਿਰੰਗੇ ਨੂੰ ਸੈਲਿਊਟ ਕੀਤਾ ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਗਾਰਡ ਆਫ ਆਨਰ ਦੀ ਸਲਾਮੀ ਲਈ ਤੇ ਸਮੂਹ ਹਲਕਾ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਨੂੰ ਕਿਵੇਂ ਭੁੱਲ ਸਕਦੇ ਹਾਂ ਜਿਨਾਂ ਨੇ ਸਾਨੂੰ ਇਹ ਜਰੂਰੀ ਹੱਕ ਦਿਵਾਇਆ। ਉਹਨਾਂ ਦੇਸ਼ ਦੇ ਹਰੇਕ ਨਿਵਾਸੀ ਨੂੰ ਅਪੀਲ ਕੀਤੀ ਕਿ ਆਓ ਅੱਜ ਦੇ ਦਿਨ ਅਸੀਂ ਆਪਣੇ ਦੇਸ਼ ਦੀ ਸੰਵਿਧਾਨ ਦੀ ਰੱਖਿਆ ਦਾ ਪ੍ਰਣ ਲੈ ਕੇ ਦੇਸ਼ ਤੇ ਆਪਣੇ ਸੂਬੇ ਨੂੰ ਪੂਰੇ ਵਿਸ਼ਵ ਵਿੱਚ ਉੱਚਾ ਦਰਜਾ ਬਰਕਰਾਰ ਰੱਖਣ ਵਿੱਚ ਯੋਗਦਾਨ ਪਾਈਏ। ਪ੍ਰਧਾਨ ਦੀਪਕ ਧੀਰ ਰਾਜੂ ਨੇ ਵੀ ਸਮੂਹ ਨਗਰ ਨਿਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਕਿਹਾ ਕਿ ਮੇਰਾ ਮੁੱਖ ਮੰਤਵ ਆਪਣੇ ਸ਼ਹਿਰ ਨੂੰ ਪਵਿੱਤਰ ਤੇ ਸੁੰਦਰ ਬਣਾਉਣਾ ਹੈ। ਜਿਸ ਵਿੱਚ ਹਰੇਕ ਸ਼ਹਿਰ ਨਿਵਾਸੀ ਦਾ ਸਹਿਯੋਗ ਬਹੁਤ ਹੀ ਜਰੂਰੀ ਹੈ। ਉਹਨਾਂ ਅਪੀਲ ਕੀਤੀ ਤੇ ਕਿਹਾ ਕਿ ਆਓ ਸਾਰੇ ਇੱਕਜੁੱਟ ਹੋ ਕੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਸਹਿਯੋਗ ਕਰੀਏ। ਇਸ ਉਪਰੰਤ ਨਗਰ ਕੌਂਸਲ ਸਟਾਫ ਮੈਂਬਰਾਂ ਨੂੰ ਘਰੇਲੂ ਸਮਾਨ ਵੀ ਵੰਡਿਆ ਗਿਆ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਪ੍ਰਧਾਨ ਦੀਪਕ ਧੀਰ ਰਾਜੂ, ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਤੇ ਕੌਂਸਲਰ ਅਸ਼ੋਕ ਮੋਗਲਾ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਕੌਂਸਲਰ ਸੰਜੀਵ ਮਰਵਾਹਾ, ਕੌਂਸਲਰ ਪਵਨ ਕਨੋਜੀਆ, ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਜੈਲਦਾਰ ਮਾਨਵ ਧੀਰ, ਰਜਿੰਦਰ ਗੁਪਤਾ, ਵਿਵੇਕ ਧੀਰ, ਰਵਿੰਦਰ ਰਵੀ ਪਿੱਥੋਰਾਹਲ, ਰਜਿੰਦਰ ਸਿੰਘ ਤਕੀਆ ਸਾਬਕਾ ਚੇਅਰਮੈਨ ਸੰਮਤੀ, ਜਗਜੀਤ ਸਿੰਘ ਚੰਦੀ, ਯੋਗੇਸ਼ ਕੁਮਾਰ, ਯਸ਼ ਸੇਠੀ, ਯੋਗਰਾਜ ਸਿੰਘ, ਵਿਪਨ ਲਹੌਰਾ, ਡਿੱਪੀ ਭਾਗਰਥ, ਕਰਨੈਲ ਸਿੰਘ ਮਿਰਜ਼ਾਪੁਰ, ਸਿਕੰਦਰ ਸਿੰਘ ਆਹਲੀ ਸਾਬਕਾ ਸਰਪੰਚ, ਮੰਗਲ ਸਿੰਘ ਭੱਟੀ ਨੰਬਰਦਾਰ, ਅਮਰਜੀਤ ਸਿੰਘ ਖਿੰਡਾ ਜਿਲਾ ਪਰਿਸ਼ਦ ਮੈਂਬਰ, ਗੋਲਡੀ ਧੰਜੂ, ਕਸ਼ਮੀਰ ਸਿੰਘ, ਕਰਨ ਚੌਹਾਨ, ਮੋਨੂ ਅਰੋੜਾ, ਵਿਜੇ ਚੌਹਾਨ, ਸਿਮਰਨਜੀਤ ਧੀਰ, ਪਿੰਟਾ ਸਾਬਕਾ ਐਮਸੀ, ਚਾਚਾ ਸੁਰਿੰਦਰਜੀਤ ਸਿੰਘ ਸਾਬਕਾ ਐਮਸੀ, ਕਪਤਾਨ ਸਿੰਘ ਜਾਰਜਪੁਰ, ਪਰਮਿੰਦਰ ਸਿੰਘ ਖਾਲਸਾ, ਰਾਜ ਕੁਮਾਰ ਰਾਜੂ, ਵਿਜੇ ਭਾਗਰਥ, ਰਾਜੇਸ਼ ਰਾਜੂ ਅਰੋੜਾ, ਗੁਰਬੀਰ ਸਿੰਘ ਢਿੱਲੋਂ, ਵਰਿਆਮ ਸਿੰਘ ਨੰਬਰਦਾਰ, ਸੁਰਿੰਦਰ ਮਦਾਨ, ਗੁਰਮੀਤ ਸਿੰਘ ਪੰਛੀ, ਸਰਪੰਚ ਗੁਰਮੀਤ ਸਿੰਘ ਵਾਟਾਂਵਾਲੀ, ਬਲਦੇਵ ਸਿੰਘ ਵਾਟਾਂਵਾਲੀ, ਸਰਪੰਚ ਗੁਰਮੀਤ ਸਿੰਘ ਬਾਊਪੁਰ, ਸਾਬਕਾ ਸਰਪੰਚ ਦਵਿੰਦਰ ਸਿੰਘ ਮੇਵਾ ਸਿੰਘ ਵਾਲਾ, ਹਰਭਜਨ ਸਿੰਘ ਢਿੱਲੋਂ, ਉਧਮ ਸਿੰਘ ਚੰਦੀ, ਮਲਕੀਤ ਸਿੰਘ ਹਰਨਾਮਪੁਰ, ਲਖਵਿੰਦਰ ਸਿੰਘ ਗਾਜ਼ੀਪੁਰ, ਸੰਜੀਵ ਅਰੋੜਾ, ਪੀਏ ਅਭਿਸ਼ੇਕ ਕੁਮਾਰ ਆਦਿ ਵੀ ਹਾਜ਼ਰ ਸਨ।