ਬਲੱਡ ਬੈਂਕ ‘ਚ ਲੋੜਵੰਦਾਂ ਨੂੰ ਕੰਬਲ ਵੰਡ ਕੇ ਮਨਾਇਆ ਗਣਤੰਤਰ ਦਿਵਸ
ਬਲੱਡ ਬੈਂਕ ‘ਚ ਲੋੜਵੰਦਾਂ ਨੂੰ ਕੰਬਲ ਵੰਡ ਕੇ ਮਨਾਇਆ 77 ਵਾਂ ਗਣਤੰਤਰ ਦਿਵਸ
Publish Date: Thu, 29 Jan 2026 06:43 PM (IST)
Updated Date: Thu, 29 Jan 2026 06:46 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਗਏ। ਬਲੱਡ ਬੈਂਕ ਦੇ ਸਰਪ੍ਰਸਤ ਕੇਕੇ ਸਰਦਾਨਾ ਦੇ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਐੱਮਐੱਲਏ ਫਗਵਾੜਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸਮਾਗਮ ਦੀ ਆਰੰਭਤਾ ਕੀਤੀ ਤੇ ਆਪਣੇ ਸੰਬੋਧਨ ਵਿਚ ਆਜ਼ਾਦੀ ਸੰਗ੍ਰਾਮ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੰਵਿਧਾਨ ਦੀ ਰਚਨਾ ਵਿਚ ਡਾ. ਬੀਆਰ ਅੰਬੇਡਕਰ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਪਰੰਤ ਕਰੀਬ 100 ਲੋੜਵੰਦਾਂ ਨੂੰ ਕੰਬਲਾਂ ਦੀ ਵੰਡ ਕਰਦਿਆਂ ਬਲੱਡ ਬੈਂਕ ਵੱਲੋਂ ਕੀਤੇ ਜਾਂਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕੰਬਲ ਵੰਡਣ ਵਿਚ ਉਨ੍ਹਾਂ ਦਾ ਸਹਿਯੋਗ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਨਗਰ ਕੌਂਸਲਰ ਸੀਤਾ ਦੇਵੀ ਵੱਲੋਂ ਕੀਤਾ ਗਿਆ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਹਰੇਕ ਸਾਲ, ਕ੍ਰਿਸਮਸ, ਨਵੇਂ ਸਾਲ, ਲੋਹੜੀ ਤੇ ਗਣਤੰਤਰ ਦਿਵਸ ਮੌਕੇ ਕੰਬਲ ਵੰਡਣ ਦਾ ਇਹ ਉਪਰਾਲਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕੰਬਲ ਵੰਡਣ ਦੀ ਸੇਵਾ ਐੱਨਆਰਆਈ ਹਰਬੰਸ ਕੌਰ ਘਟੌੜਾ ਵਲੋਂ ਸਮਾਜ ਸੇਵਕ ਵਿਸ਼ਵਾਮਿੱਤਰ ਸ਼ਰਮਾ ਰਾਹੀਂ ਭੇਜੀ ਰਾਸ਼ੀ ਤੇ ਰਾਜਿੰਦਰ ਢੀਂਗਰਾ ਵੱਲੋਂ ਸਵ. ਮੋਨਿਕਾ ਢੀਂਗਰਾ ਦੀ ਯਾਦ ਵਿਚ ਮਿਲੇ ਸਹਿਯੋਗ ਸਦਕਾ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਜਿੰਦਰ ਸਿੰਘ ਭੱਟੀ (ਏਸੀਸੀ ਗੈਸਟ ਹਾਉਸ), ਤਾਰਾ ਚੰਦ ਚੁੰਬਰ ਤੇ ਮੋਹਨ ਲਾਲ ਤਨੇਜਾ ਵੱਲੋਂ ਵੀ ਵਢਮੁੱਲਾ ਯੋਗਦਾਨ ਪਾਇਆ ਗਿਆ। ਇਸ ਮੌਕੇ ਰਾਮ ਜੀ, ਸੁਧਾ ਬੇਦੀ, ਬਲੱਡ ਬੈਂਕ ਦਾ ਸਟਾਫ ਤੇ ਹੋਰ ਪਤਵੰਤੇ ਹਾਜ਼ਰ ਸਨ।