ਫਰੀ ਕੈਂਪ ਦਾ 769 ਲੋੜਵੰਦ ਮਰੀਜ਼ਾਂ ਨੇ ਉਠਾਇਆ ਲਾਭ
ਫਰੀ ਕੈਂਪ ਦਾ 769 ਲੋੜਵੰਦ ਮਰੀਜ਼ਾਂ ਨੇ ਉਠਾਇਆ ਲਾਭ
Publish Date: Thu, 05 Feb 2026 06:40 PM (IST)
Updated Date: Thu, 05 Feb 2026 06:41 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਡਾਇਰੈਕਟੋਰੇਟ ਆਰਯੂਵੇਦਾ ਪੰਜਾਬ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਕਪੂਰਥਲਾ ਡਾ. ਕੁਸਮ ਗੁਪਤਾ ਦੀ ਅਗਵਾਈ ਹੇਠ ਗੁਰਦੁਆਰਾ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ, ਚਾਹਲ ਨਗਰ ਫ਼ਗਵਾੜਾ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ, ਜਿਸਦਾ ਉਦਘਾਟਨ ਉਦਯੋਗਪਤੀ ਦਲਵੀਰ ਸਿੰਘ ਫੁੱਲ ਨੇ ਰਸਮੀ ਰਿਬਨ ਕੱਟ ਕੇ ਕੀਤਾ। ਕੈਂਪ ਦੌਰਾਨ ਡਾ. ਕੁਲਵੰਤ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਦਾ ਕੋਈ ਵੀ ਸਾਈਡ ਇਫ਼ੈਕਟ ਨਹੀਂ ਹੁੰਦਾ। ਡਾ. ਗੁਰਦੀਪ ਸਿੰਘ ਨੇ ਆਯੁਰਵੇਦ ਤੇ ਡਾ. ਅੰਕੁਸ਼ ਅਗਰਵਾਲ ਨੇ ਹੋਮਿਓਪੈਥਿਕ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਅਯੂਰਵੈਦਿਕ ਤੇ ਹੋਮਿਓਪੈਥਿਕ ਪ੍ਰਣਾਲੀ ਰਾਹੀਂ ਇਲਾਜ ਕਰਾਉਣ ਲਈ ਪ੍ਰੇਰਿਤ ਕੀਤਾ। ਕੈਂਪ ਵਿਚ ਬੁਖਾਰ, ਖਾਂਸੀ, ਪੇਟ ਰੋਗ, ਜੋੜਾਂ ਦੇ ਦਰਦ, ਸ਼ੂਗਰ, ਬੀਪੀ ਮਹਿਲਾ ਰੋਗ ਤੋਂ ਇਲਾਵਾ ਨੱਕ, ਕੰਨ, ਅੱਖਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕਰਕੇ ਲੋੜਵੰਦਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਪ੍ਰੀਤੀ ਬਾਲੂ ਨੇ ਔਰਤਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ। ਕੈਂਪ ਦੌਰਾਨ ਆਯੁਰਵੈਦਿਕ ਸਬੰਧੀ 453 ਮਰੀਜ਼ ਤੇ ਹੋਮੋਪੈਥਿਕ ਸਬੰਧੀ 316 ਮਰੀਜ਼ਾਂ ਨੇ ਮੁਫ਼ਤ ਆਯੂਸ਼ ਕੈਂਪ ਦਾ ਫਾਇਦਾ ਉਠਾਇਆ। ਕੈਂਪ ਦੌਰਾਨ ਆਯੁਰਵੈਦਿਕ ਵਿਭਾਗ ਵੱਲੋਂ ਡਾ. ਕੁਲਵੰਤ ਸਿੰਘ, ਡਾ. ਗੁਰਦੀਪ ਸਿੰਘ, ਡਾ. ਪ੍ਰੀਤੀ ਬਾਲੂ, ਫਾਰਮਾਸਿਸਟ ਪਵਨਦੀਪ ਕੁਮਾਰ ਤੇ ਹੋਮੋਪੈਥਿਕ ਵਿਭਾਗ ਵੱਲੋਂ ਡਾ. ਅੰਕੁਸ਼ ਅਗਰਵਾਲ, ਡਾ. ਰਮਿੰਦਰ ਸਿੰਗਲਾ, ਫਾਰਮਾਸਿਸਟ ਵਰਿੰਦਰ ਕੁਮਾਰ, ਰਾਜ ਕੁਮਾਰ ਤੇ ਸਹਾਇਕ ਅਨਿਲ ਕੁਮਾਰ ਆਦਿ ਨੇ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ। ਇਸ ਮੌਕੇ ਕਰਨਲ ਹਰਬੰਸ ਸਿੰਘ, ਕਮਲੇਸ਼ ਕੌਰ, ਰਵਿੰਦਰ ਕੌਰ, ਪ੍ਰਸ਼ੋਤਮ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।