ਆਯੂਸ਼ ਆਯੁਰਵੈਦਿਕ ਤੇ ਹੋਮਿਓਪੈਥਿਕ ਮੁਫ਼ਤ ਕੈਂਪ ਦਾ 759 ਮਰੀਜ਼ਾਂ ਨੇ ਲਿਆ ਫਾਇਦਾ
ਆਯੂਸ਼ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫ਼ਤ ਕੈਂਪ ਵਿਚ 759 ਮਰੀਜ਼ਾਂ ਨੇ ਉਠਾਇਆ ਫਾਇਦਾ
Publish Date: Wed, 11 Feb 2026 07:20 PM (IST)
Updated Date: Thu, 12 Feb 2026 04:06 AM (IST)

ਕੈਪਸ਼ਨ-11ਪੀਐਚਜੀ8 ਕੈਂਪ ਵਿੱਚ ਸ਼ਾਮਲ ਆਯੁਰਵੈਦਿਕ ਅਫ਼ਸਰ ਅਤੇ ਨਾਲ ਹਨ ਕਮਲ ਕਲਸੀ ਬਲਾਕ ਸੰਮਤੀ ਮੈਂਬਰ ਅਤੇ ਪੰਚਾਇਤ ਮੈਂਬਰ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਡਾਇਰੈਕਟੋਰੇਟ ਆਯੁਰਵੇਦਾ-ਪੰਜਾਬ ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਕਪੂਰਥਲਾ ਡਾ: ਕੁਸਮ ਗੁਪਤਾ ਜੀ ਦੀ ਅਗਵਾਈ ਹੇਠ ਪਿੰਡ ਪਲਾਹੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਡਾ: ਕੁਸਮ ਗੁਪਤਾ ਨੇ ਕੀਤਾ। ਜਿੱਥੇ ਡਾ: ਸੁਨੀਤਾ ਕੁਮਾਰੀ ਨੇ ਦੱਸਿਆ ਕਿ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਇਆ ਦਾ ਕੋਈ ਵੀ ਸਾਈਡ ਇਫ਼ੇਕਟ ਨਹੀਂ ਹੁੰਦਾ ਉਥੇ ਡਾ: ਕੁਲਵੰਤ ਸਿੰਘ ਨੇ ਆਯੁਰਵੇਦ ਅਤੇ ਹੋਮਿਓਪੈਥਿਕ ਇਲਾਜ ਦੀ ਮਹੱਤਵਤਾ ਬਾਰੇ ਸਮਝਾਇਆ ਅਤੇ ਹਾਜ਼ਰ ਲੋਕਾਂ ਨੂੰ ਅਯੂਰਵੈਦਿਕ ਤੇ ਹੋਮਿਓਪੈਥਿਕ ਪ੍ਰਣਾਲੀ ਰਾਹੀਂ ਇਲਾਜ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਡਾ. ਗੁਰਦੀਪ ਸਿੰਘ ਨੇ ਹਾਜ਼ਰੀਨ ਰੋਗੀਆਂ ਨੂੰ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ। ਆਯੂਸ਼ ਵਲੋਂ ਲਗਾਏ ਇਸ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫ਼ਤ ਕੈਂਪ ਵਿਚ ਬੁਖਾਰ ਖਾਂਸੀ, ਪੇਟ ਰੋਗ, ਜੋੜਾਂ ਦੇ ਦਰਦ, ਸ਼ੂਗਰ, ਬੀ.ਪੀ. ਮਹਿਲਾ ਰੋਗ, ਨੱਕ,ਕੰਨ , ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਸੰਬੰਧੀ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕੈਂਪ ਵਿਚ ਆਯੁਰਵੈਦਿਕ ਸੰਬੰਧੀ 427 ਮਰੀਜ਼ ਤੇ ਹੋਮੋਪੈਥਿਕ ਸੰਬੰਧੀ 332, ਕੁੱਲ ਮਿਲਾਕੇ 759 ਮਰੀਜ਼ਾਂ ਨੇ ਮੁਫ਼ਤ ਆਯੂਸ਼ ਕੈਂਪ ਦਾ ਫਾਇਦਾ ਉਠਾਇਆ। ਇਸ ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵਲੋਂ ਡਾ: ਸੁਨੀਤਾ ਕੁਮਾਰੀ ,ਡਾ: ਕੁਲਵੰਤ ਸਿੰਘ, ਡਾ. ਗੁਰਦੀਪ ਸਿੰਘ,ਫਾਰਮਾਸਿਸਟ ਪਵਨ ਕੁਮਾਰ, ਅਤੇ ਹੋਮੋਪੈਥਿਕ ਵਿਭਾਗ ਵੱਲੋਂ ਡਾ: ਅੰਕੁਸ਼ ਅਗਰਵਾਲ , ਡਾ: ਰਮਿੰਦਰ ਸਿੰਗਲਾ,ਫਾਰਮਾਸਿਸਟ ਵਰਿੰਦਰ ਕੁਮਾਰ, ਰਾਜ ਕੁਮਾਰ ਅਤੇ ਕਲਾਸਫੋਰ ਅਨਿਲ ਕੁਮਾਰ ਆਦਿ ਨੇ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸ੍ਰੀਮਤੀ ਕਮਲ ਕਲਸੀ,ਪੰਚ ਗੁਰਬਖਸ਼ ਕੌਰ , ਪੰਚ ਰਵਿੰਦਰ ਸੱਗੂ, ਪੰਚ ਰਵੀਪਾਲ,ਪੰਚ ਪੀਟਰ ਕੁਮਾਰ , ਪੰਚ ਗੁਰਚਰਨ ਸਿੰਘ ,ਉੱਘੇ ਸਮਾਜ ਸੇਵਕ ਸੁਖਵਿੰਦਰ ਸਿੰਘ ਸੱਲ, ਮਦਨ ਲਾਲ ਸਾਬਕਾ ਪੰਚ, ਜਸਵਿੰਦਰ ਪਾਲ, ਹਰਮੇਲ ਸਿੰਘ ਗਿੱਲ, ਸੁਰਜਨ ਸਿੰਘ ਨੰਬਰਦਾਰ, ਰਵਿੰਦਰ ਸਿੰਘ, ਬਲਵਿੰਦਰ ਕੌਰ ਪੰਚ ਅਤੇ ਸਮੂਹ ਪਿੰਡ ਵਾਸੀ ਅਮਰੀਕ ਸਿੰਘ ਸੱਲ੍ਹ, ਕਸ਼ਮੀਰੀ ਲਾਲ, ਮੱਖਣ ਚੰਦ, ਪਰਮਿੰਦਰ ਸਿੰਘ ਅਤੇ ਹੋਰ ਵੀ ਮੋਹਤਵਾਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਹ ਕੈਂਪ ਬਹੁਤ ਹੀ ਸ਼ਲਾਘਾਯੋਗ ਰਿਹਾ।