ਖੈੜਾ ਬੇਟ ਵਿਖੇ 6ਵਾਂ ਦਸਤਾਰ ਸਿਖਲਾਈ ਕੈਂਪ ਲਗਾਇਆ
ਖੈੜਾ ਬੇਟ ਵਿਖੇ 6ਵੇਂ ਦਸਤਾਰ ਸਿਖਲਾਈ ਕੈਂਪ ਮੁਕਾਬਲੇ ਕਰਵਾਏ ਗਏ, ਨੌਜਵਾਨਾਂ ਨੇ ਦਿਖਾਇਆ ਵੱਡਾ ਉਤਸ਼ਾਹ
Publish Date: Mon, 06 Apr 2026 09:31 PM (IST)
Updated Date: Mon, 06 Apr 2026 09:35 PM (IST)
ਕੈਂਪ ’ਚ ਮੁਕਾਬਲੇ ਕਰਵਾਏ ਗਏ, ਨੌਜਵਾਨਾਂ ਨੇ ਦਿਖਾਇਆ ਵੱਡਾ ਉਤਸ਼ਾਹ
ਕੁਲਵਿੰਦਰ ਸਿੰਘ ਲਾਡੀ, ਪਰਮਜੀਤ ਸਿੰਘ, ਪੰਜਾਬੀ ਜਾਗਰਣ
ਫੱਤੂਢੀਂਗਾ, ਡਡਵਿੰਡੀ : ਗੁਰਦੁਆਰਾ ਸ੍ਰੀ ਬਾਬਾ ਚਰਨ ਦਾਸ ਜੀ ਖੈੜਾ ਬੇਟ (ਕਪੂਰਥਲਾ) ਵਿਖੇ ਸੰਤ ਬਾਬਾ ਮਹਾਤਮਾ ਮੁਨੀ ਜੀ ਮੁੱਖ ਸੇਵਾਦਾਰ ਦੀ ਰਹਿਨੁਮਾਈ ਹੇਠ 6ਵੇਂ ਦਸਤਾਰ ਸਿਖਲਾਈ ਕੈਂਪ ਲੜੀ ਦੇ ਤਹਿਤ ਮੁਕਾਬਲੇ ਹਿਊਮਨ ਰਾਇਟਸ ਪ੍ਰੈੱਸ ਕਲੱਬ (ਰਜਿ.) ਤੇ ਰਹਿਮਤ ਐੱਨਜੀਓ ਵੱਲੋਂ ਬੱਚਿਆਂ ਨੂੰ ਦਸਤਾਰ ਪ੍ਰਤੀ ਪ੍ਰੇਰਿਤ ਕਰਨ ਤੇ ਸਿੱਖੀ ਨਾਲ ਜੋੜਨ ਦੇ ਮਕਸਦ ਨਾਲ ਕਰਵਾਏ ਗਏ ਹਨ। ਇਹ ਦਸਤਾਰ ਸਿਖਲਾਈ ਕੈਂਪ ਮੁਕਾਬਲੇ ਪ੍ਰਬੰਧਕ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਹਾਜੀਪੁਰ ਤੇ ਰਣਜੀਤ ਸਿੰਘ ਪੰਨੂ ਫੌਜੀ ਕਲੋਨੀ ਦੀ ਦੇਖਰੇਖ ਹੇਠ ਸੁਚੱਜੇ ਢੰਗ ਨਾਲ ਆਯੋਜਿਤ ਕੀਤੇ ਗਏ।
ਇਸ ਮੌਕੇ ਨੌਜਵਾਨਾਂ ਵਿਚ ਦਸਤਾਰ ਸਜਾਉਣ ਦੀ ਕਲਾ ਪ੍ਰਤੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਬੱਚਿਆਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਾਬਕਾ ਸਰਪੰਚ ਸੁਖਵਿੰਦਰ ਸਿੰਘ ਤੇ ਰਣਜੀਤ ਸਿੰਘ ਪੰਨੂ ਫੌਜੀ ਕਲੋਨੀ ਆਯੋਜਕਾਂ ਵੱਲੋਂ ਦੱਸਿਆ ਗਿਆ ਕਿ ਅਜਿਹੇ ਕੈਂਪਾਂ ਦਾ ਮਕਸਦ ਨਵੀਂ ਪੀੜ੍ਹੀ ਨੂੰ ਸਿੱਖੀ ਰਹਿਤ ਮਰਿਆਦਾ ਤੇ ਦਸਤਾਰ ਦੀ ਮਹੱਤਤਾ ਨਾਲ ਜੋੜਨਾ ਹੈ। ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਵਰਗ 8–13 ਸਾਲ ਵਿਚ ਨਵਰਾਜਪ੍ਰੀਤ ਸਿੰਘ ਨੇ ਪਹਿਲਾ ਸਥਾਨ, ਗੁਰਨੂਰ ਸਿੰਘ ਨੇ ਦੂਜਾ ਸਥਾਨ, ਕਰਮਵੀਰ ਸਿੰਘ ਨੇ ਤੀਜਾ ਸਥਾਨ ਤੇ ਬਲਵਿੰਦਰ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ ਤੇ ਵਰਗ 14 ਸਾਲ ਤੋਂ ਉੱਪਰ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਗੁਰਨੂਰ ਸਿੰਘ ਦੂਜਾ ਸਥਾਨ, ਅਮਰਸ਼ੇਰ ਸਿੰਘ ਨੇ ਤੀਜਾ, ਅਮਨਪਾਲ ਸਿੰਘ ਨੇ ਚੌਥਾ ਤੇ ਹਰਜੀਤ ਸਿੰਘ ਨੇ ਪੰਜਵਾਂ ਸਥਾਨ ਹਾਸਲ ਕੀਤਾ ਤੇ ਓਪਨ ਵਰਗ ਵਿਚ ਮਨਪ੍ਰੀਤ ਕੌਰ ਨੇ ਪਹਿਲਾ, ਰਜਵੀਰ ਸਿੰਘ ਨੇ ਦੂਜਾ ਅਤੇ ਸੁਖਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਗਿਆ।
ਇਸ ਮੌਕੇ ਭਜਨ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਫੱਤੂਢੀਂਗਾ ਤੇ ਸੁਖਵਿੰਦਰ ਸਿੰਘ ਸ਼ੇਖ ਮਾਗਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਰਣਜੀਤ ਸਿੰਘ ਪੰਨੂ ਫੌਜੀ ਕਲੋਨੀ ਸਮੇਤ ਹੋਰ ਵੀ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।