ਬੌਬੀ ਦੀ ਅਗਵਾਈ ਹੇਠ ਵਪਾਰੀਆਂ ਦੀ ਸਹੂਲਤ ਲਈ ਲਗਾਇਆ 5ਵਾਂ ਕੈਂਪ
ਬੌਬੀ ਚਮ ਦੀ ਅਗਵਾਈ ਹੇਠ ਵਪਾਰੀਆਂ ਦੀ ਸਹੂਲਤ ਲਈ ਲਗਾਇਆ 5ਵਾਂ ਕੈਂਪ
Publish Date: Tue, 31 Mar 2026 07:37 PM (IST)
Updated Date: Tue, 31 Mar 2026 07:40 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਮ ਆਦਮੀ ਪਾਰਟੀ ਟਰੇਡਰਜ਼ ਵਿੰਗ ਫਗਵਾੜਾ ਦੇ ਚੇਅਰਮੈਨ ਬੌਬੀ ਚਮ ਵੱਲੋਂ ਸ਼ਹਿਰ ਦੇ ਵਪਾਰੀਆਂ ਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦੇ ਢੁਕਵੇਂ ਹੱਲ ਦੇ ਮਨੋਰਥ ਨਾਲ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਪੰਜਵਾਂ ਕੈਂਪ ਜੇਸੀਟੀ ਮਿਲ ਦੇ ਨਜ਼ਦੀਕ ਮੋਹਨ ਸਵੀਟ ਹਾਉਸ ਜੀਟੀ ਰੋਡ ਫਗਵਾੜਾ ਵਿਖੇ ਲਗਾਇਆ ਗਿਆ, ਜਿਸ ਵਿਚ ਟਰੇਡ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਕੰਵਰ ਇਕਬਾਲ ਸਿੰਘ ਤੇ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਹਰਨੂਰ ਸਿੰਘ (ਹਰਜੀ) ਮਾਨ ਹਲਕਾ ਇੰਚਾਰਜ ਫਗਵਾੜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਕੈਂਪ ਦੌਰਾਨ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ‘ਚ ਡੀਐੱਸਪੀ ਭਾਰਤ ਭੂਸ਼ਣ, ਐੱਸਡੀਐੱਮ ਰਣਦੀਪ ਸਿੰਘ ਹੀਰ ਤੇ ਹਰਦੀਪ ਸਿੰਘ ਐਕਸਈਐੱਨ ਪਾਵਰਕਾਮ ਤੋਂ ਇਲਾਵਾ ਹਰਕਮਲ ਸਿੰਘ ਇੰਸਪੈਕਟਰ ਜੀਐੱਸਟੀ ਵਿਭਾਗ ਤੇ ਸ਼ਿਵਜੀਤ ਸਿੰਘ ਇੰਸਪੈਕਟਰ ਫੂਡ ਸਪਲਾਈ ਵਿਭਾਗ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਅਧਿਕਾਰੀਆਂ ਵੱਲੋਂ ਸਮੱਸਿਆਵਾਂ ਦਾ ਨਿਪਟਾਰਾ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ। ਜ਼ਿਲ੍ਹਾ ਚੇਅਰਮੈਨ ਕੰਵਰ ਇੰਕਬਾਲ ਸਿੰਘ ਤੇ ਹਲਕਾ ਇੰਚਾਰਜ ਹਰਜੀ ਮਾਨ ਨੇ ਬੌਬੀ ਚਮ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਲੋੜਵੰਦ ਵਪਾਰੀਆਂ ਤੇ ਕਾਰੋਬਾਰੀਆਂ ਲਈ ਬਹੁਤ ਲਾਹੇਵੰਦ ਬਣਦੇ ਹਨ ਕਿਉਂਕਿ ਇਸ ਨਾਲ ਵਪਾਰੀਆਂ ਦੇ ਕੀਮਤੀ ਸਮੇਂ ਦੀ ਕਾਫੀ ਬਚਤ ਵੀ ਹੁੰਦੀ ਹੈ, ਜਿਸਦੇ ਲਈ ਚੇਅਰਮੈਨ ਬੌਬੀ ਚਮ ਤੇ ਉਨ੍ਹਾਂ ਦੀ ਟੀਮ ਵਧਾਈ ਦੀ ਪਾਤਰ ਹੈ। ਬੌਬੀ ਚਮ ਨੇ ਜਿਥੇ ਮਹਿਮਾਨਾਂ, ਪਤਵੰਤਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ, ਉਥੇ ਹੀ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਹਰੇਕ ਮੁਸ਼ਕਿਲ ਦਾ ਸੌਖਾ ਤੇ ਉਚਿਤ ਹਲ ਕਰਵਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰੀਆਂ ਦਾ ਪੰਜਾਬ ਦੀ ਆਰਥਕਤਾ ਨੂੰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਪਾਰੀਆਂ ਨਾਲ ਪ੍ਰਸ਼ਾਸਨਿਕ ਮਿਲਣੀ ਦੇ ਉਪਰਾਲੇ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਵਿਸ਼ਾਲ ਕੁਮਾਰ ਮੋਹਨ ਸਵੀਟਸ ਹਾਊਸ, ਰਵਿੰਦਰ ਸਿੰਘ ਸ਼ੇਰਗਿਲ, ਮਦਨ ਲਾਲ, ਲਖਬੀਰ ਲਾਲ, ਰਾਕੇਸ਼ ਓਹਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਪਾਰੀ ਹਾਜ਼ਰ ਸਨ।