ਨਡਾਲਾ ਕਾਲਜ ’ਚ ਸਲਾਨਾ ਖੇਡ ਸਮਾਰੋਹ 7 ਨੂੰ
ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ 56ਵਾਂ ਸਲਾਨਾ ਖੇਡ ਸਮਾਰੋਹ 7 ਨੂੰ
Publish Date: Tue, 03 Feb 2026 06:55 PM (IST)
Updated Date: Tue, 03 Feb 2026 06:56 PM (IST)
ਕੰਗ, ਪੰਜਾਬੀ ਜਾਗਰਣ ਨਡਾਲਾ : ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ ਵੱਲੋਂ 56ਵਾਂ ਸਲਾਨਾ ਖੇਡ ਸਮਾਰੋਹ 7 ਫਰਵਰੀ ਸਵੇਰੇ 9:30 ਵਜੇ ਤੋਂ ਨਡਾਲਾ ਕਾਲਜ ਦੀ ਗਰਾਊਂਡ ’ਚ ਕਰਵਾਇਆ ਜਾਵੇਗਾ। ਇਸ ਖੇਡ ਸਮਾਰੋਹ ਦੌਰਾਨ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਮੁਖੀ ਸਰੀਰਕ ਸਿੱਖਿਆ ਵਿਭਾਗ, ਹਿੰਦੂ ਕਾਲਜ ਅੰਮ੍ਰਿਤਸਰ ਡਾ. ਰਣਜੀਤ ਸਿੰਘ ਸਿੱਧੂ ਵੀ ਹਾਜ਼ਰੀ ਲਗਵਾਉਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਗਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਖੇਡ ਸਮਾਰੋਹ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਵਿਦਿਆਰਥੀਆਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।