ਜੌਹਲ ਫਾਰਮ ਵਿਖੇ ਪਾਈ 5101 ਕੁੜੀਆਂ ਦੀ ਲੋਹੜੀ
ਜੌਹਲ ਫਾਰਮ ਵਿਖੇ ਪਾਈ 5101 ਕੁੜੀਆਂ ਦੀ ਲੋਹੜੀ
Publish Date: Tue, 13 Jan 2026 07:09 PM (IST)
Updated Date: Tue, 13 Jan 2026 07:12 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬ੍ਰਹਮ ਗਿਆਨੀ 108 ਸ੍ਰੀਮਾਨ ਸੰਤ ਬਾਬਾ ਮੋਨੀ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਸਵ. ਗੁਰਮੁਖ ਸਿੰਘ ਜੌਹਲ ਦੇ ਪਰਿਵਾਰ, ਵਰਲਡ ਵਾਈਡ ਸਕੋਪ ਵੈੱਲਫੇਅਰ ਸੁਸਾਇਟੀ ਪਿੰਡ ਘੁੜਕਾ ਦੇ ਸਰਪ੍ਰਸਤ ਪਿੰਦੂ ਜੌਹਲ ਯੂਕੇ, ਬਾਹੜਾ ਪਰਿਵਾਰ ਤੇ ਸਤਨਾਮ ਸਿੰਘ ਬਾਹੜਾ, ਅਮਰੀਕ ਸਿੰਘ ਸੈਣੀ ਤੇ ਸਹੋਤਾ ਪਰਿਵਾਰ ਵੱਲੋਂ ਵੱਡੀਆਂ ਸੇਵਾਵਾਂ ਨਿਭਾਉਂਦੇ ਹੋਏ 5101 ਨਵਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ। ਇਸ ਮੌਕੇ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ੍ਰੀਮਾਨ ਸੰਤ ਗੁਰਚਰਨ ਸਿੰਘ ਮਹਾਰਾਜ ਨੇ ਉਚੇਚੇ ਤੌਰ ’ਤੇ ਪੁੱਜਕੇ ਸਮੁਚੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਪੂਰੀ ਦੁਨੀਆ ਤੋਂ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਤੇ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ। ਸਾਰਿਆਂ ਨੇ ਆਪਣੇ ਸੰਬੋਧਨ ਵਿਚ ਸੰਸਥਾ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਉਚੇਚੇ ਤੌਰ ’ਤੇ ਸਮਾਗਮ ਵਿਚ ਸ਼ਿਰਕਤ ਕੀਤੀ। ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਜਿਨ੍ਹਾਂ ਖਜ਼ਾਨਿਆਂ ਵਿਚੋਂ ਵੀ ਇਨ੍ਹਾਂ ਨਵਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਜਾ ਰਹੀ ਹੈ। ਉਨ੍ਹਾਂ ਨੂੰ ਦਿਨ ਦੂਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਅਕਾਲ ਪੁਰਖ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਬਣਾਈ ਰੱਖਣ ਤਾਂ ਜੋ ਅਕਾਲ ਪੁਰਖ ਦੇ ਇਹ ਸਾਰੇ ਹੀ ਸੇਵਾਦਾਰ ਇਸੇ ਤਰ੍ਹਾਂ ਲੋੜਵੰਦਾਂ ਦੀ ਮਦਦ ਕਰਦੇ ਰਹਿਣ। ਇਸ ਮੌਕੇ ਪਿੰਦੂ ਜੌਹਲ,ਮ ਨਮੋਹਨ ਵਾਰਿਸ, ਕਮਲ ਹੀਰ, ਡੀਐੱਸਪੀ ਸਰਬਜੀਤ ਰਾਏ, ਪ੍ਰਧਾਨ ਜਗਜੀਤ ਸਿੰਘ ਜੌੜਾ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਆਸ਼ੂ ਸਾਂਪਲਾ, ਬਲਵਿੰਦਰ ਠਾਕੁਰ, ਅਮਿਤ ਸ਼ੁਕਲਾ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।