50 ਗ੍ਰਾਮ ਹੈਰੋਇਨ ਸਣੇ ਔਰਤ ਕਾਬੂ
ਸੰਵਾਦ ਸਹਿਯੋਗੀ, ਜਾਗਰਣਕਪੂਰਥਲਾ :
Publish Date: Thu, 01 Jan 2026 10:19 PM (IST)
Updated Date: Thu, 01 Jan 2026 10:23 PM (IST)
ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਸੀਆਈਏ ਸਟਾਫ ਨੇ ਇਕ ਔਰਤ ਨੂੰ ਹੈਰੋਇਨ ਲੈ ਕੇ ਆਉਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਔਰਤ ਵਿਰੁੱਧ ਥਾਣਾ ਸਦਰ ’ਚ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸੀਆਈਏ ਸਟਾਫ ਦੇ ਏਐੱਸਆਈ ਕੇਵਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਨਾਲ ਗਸ਼ਤ ’ਤੇ ਸਨ। ਜਦ ਪੁਲਿਸ ਟੀਮ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ ਲੱਖਣ ਕਲਾਂ ਨੇੜੇ ਪਹੁੰਚੀ ਤਾਂ ਸਾਹਮਣੇ ਇਕ ਔਰਤ ਪੈਦਲ ਆਉਂਦੀ ਨਜ਼ਰ ਆਈ, ਜੋ ਕਿ ਪੁਲਿਸ ਟੀਮ ਨੂੰ ਦੇਖ ਕੇ ਘਬਰਾ ਗਈ ਤੇ ਪਿੱਛੇ ਨੂੰ ਮੁੜਨ ਲੱਗੀ। ਇਸ ਦੌਰਾਨ ਉਸ ਨੇ ਇਕ ਲਿਫਾਫਾ ਸੜਕ ’ਤੇ ਸੁੱਟ ਦਿੱਤਾ। ਮਹਿਲਾ ਪੁਲਿਸ ਮੁਲਾਜ਼ਮ ਨੇ ਸ਼ੱਕ ਦੇ ਆਧਾਰ ’ਤੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ’ਚ ਉਸ ਨੇ ਆਪਣਾ ਨਾਂ ਹਰਪ੍ਰੀਤ ਕੌਰ ਵਾਸੀ ਹਮੀਰਾ ਦੱਸਿਆ। ਜਦ ਪੁਲਿਸ ਟੀਮ ਨੇ ਉਸ ਵੱਲੋਂ ਸੁੱਟੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ’ਚ 50 ਗ੍ਰਾਮ ਹੈਰੋਇਨ ਬਰਾਮਦ ਹੋਈ।