ਬਲੱਡ ਬੈਂਕ ਫਗਵਾੜਾ ‘ਚ ਦੰਦਾਂ ਤੇ ਜਬਾੜਿਆਂ ਦਾ ਫ੍ਰੀ ਕੈਂਪ
ਬਲੱਡ ਬੈਂਕ ਫਗਵਾੜਾ ‘ਚ ਲਗਾਇਆ ਦੰਦਾਂ ਤੇ ਜਬਾੜਿਆਂ ਦਾ 473ਵਾਂ ਫਰੀ ਕੈਂਪ
Publish Date: Wed, 01 Apr 2026 06:34 PM (IST)
Updated Date: Thu, 02 Apr 2026 04:07 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਸੰਚਾਲਿਤ ਬਲੱਡ ਬੈਂਕ ਵਿਖੇ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਯਾਦ ਨੂੰ ਸਮਰਪਿਤ 473ਵਾਂ ਦੰਦਾਂ ਅਤੇ ਜਬਾੜਿਆਂ ਦਾ ਫਰੀ ਕੈਂਪ ਬਲਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਜਿਸ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਇੰਨਰਵ੍ਹੀਲ ਕਲੱਬ (ਡਿਸਟ੍ਰਿਕਟ 3070) ਦੇ ਸਾਬਕਾ ਡਿਸਟ੍ਰਿਕਟ ਚੇਅਰਮੈਨ ਸ਼੍ਰੀਮਤੀ ਕੇਸ਼ਲਤਾ ਬਿਮਰਾ ਵਲੋਂ ਕੀਤਾ ਗਿਆ। ਸਤਿਕਾਰਤ ਮਹਿਮਾਨ ਵਜੋਂ ਪ੍ਰੋਫੈਸਰ ਡਾ. ਭੁਪਿੰਦਰ ਕੌਰ (ਪੀ.ਐਚ.ਡੀ.) ਨੇ ਵੀ ਉਚੇਰੇ ਤੌਰ ਤੇ ਹਾਜਰੀ ਲਗਵਾਈ। ਪਤਵੰਤਿਆਂ ਵਲੋਂ 3 ਲੋੜਵੰਦ ਬਜੁਰਗਾਂ ਨੂੰ ਨਵੇਂ ਤਿਆਰ ਕੀਤੇ ਜਬਾੜੇ ਵੰਡੇ ਗਏ ਅਤੇ ਬਲੱਡ ਬੈਂਕ ਵਲੋਂ ਸਮਾਜ ਸੇਵਾ ‘ਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਦੌਰਾਨ ਸੀ.ਐਮ.ਸੀ ਲੁਧਿਆਣਾ ਤੋਂ ਡਾ. ਤਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਈਲ ਟੀਮ ਨੇ ਕਰੀਬ 110 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜਵੰਦਾਂ ਨੂੰ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਨਵੇਂ ਜਬਾੜੇ ਬਣਾਉਣ ਦੀ ਅਗਲੀ ਪ੍ਰਕਿਿਰਆ ਪੂਰੀ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 15 ਅਪ੍ਰੈਲ ਦਿਨ ਬੁਧਵਾਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਠਾਕੁਰ ਗੁਲਾਬ ਸਿੰਘ, ਮੋਹਨ ਲਾਲ ਤਨੇਜਾ, ਗੁਲਸ਼ਨ ਕਪੂਰ, ਕੁਲਦੀਪ ਦੁੱਗਲ, ਐਨ.ਐਸ. ਸੈਣੀ, ਰੂਪ ਲਾਲ, ਮੁਕੇਸ਼ ਕੁਮਾਰ ਤੇ ਰਮਨ ਨਹਿਰਾ ਆਦਿ ਹਾਜ਼ਰ ਸਨ।