ਦੰਦਾਂ ਤੇ ਜਬਾੜਿਆਂ ਦਾ 471ਵਾਂ ਫਰੀ ਕੈਂਪ ਲਗਾਇਆ
ਬਲੱਡ ਬੈਂਕ ਫਗਵਾੜਾ ‘ਚ ਲਗਾਇਆ ਦੰਦਾਂ ਤੇ ਜਬਾੜਿਆਂ ਦਾ 471ਵਾਂ ਫਰੀ ਕੈਂਪ
Publish Date: Tue, 03 Mar 2026 07:13 PM (IST)
Updated Date: Tue, 03 Mar 2026 07:14 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਉਦਯੋਗਪਤੀ ਕੇਕੇ ਸਰਦਾਨਾ ਦੀ ਸਰਪ੍ਰਸਤੀ ਹੇਠ ਸੰਚਾਲਿਤ ਬਲੱਡ ਬੈਂਕ ਵਿਚ ਮਾਤਾ ਠਾਕੁਰ ਦੇਵੀ ਤੇ ਨਾਨਕ ਚੰਦ ਸੇਠੀ ਦੀ ਯਾਦ ਨੂੰ ਸਮਰਪਿਤ 471ਵਾਂ ਦੰਦਾਂ ਤੇ ਜਬਾੜਿਆਂ ਦਾ ਫਰੀ ਕੈਂਪ ਬਲਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ, ਜਿਸ ਦਾ ਉਦਘਾਟਨ ਮਿਸ ਪ੍ਰੀਆ ਤੇ ਮਿਸ ਸੁਮਨ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਸਾਉਦੀ ਸਿੰਘ ਤੇ ਵੰਦਨਾ ਸ਼ਰਮਾ ਨੇ ਵੀ ਉਚੇਰੇ ਤੌਰ ’ਤੇ ਹਾਜ਼ਰੀ ਲਗਵਾਈ। ਪਤਵੰਤਿਆਂ ਵੱਲੋਂ 7 ਲੋੜਵੰਦ ਬਜ਼ੁਰਗਾਂ ਨੂੰ ਨਵੇਂ ਤਿਆਰ ਕੀਤੇ ਜਬਾੜੇ ਵੰਡੇ ਗਏ ਤੇ ਬਲੱਡ ਬੈਂਕ ਵੱਲੋਂ ਸਮਾਜ ਸੇਵਾ ‘ਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਦੌਰਾਨ ਸੀਐੱਮਸੀ ਲੁਧਿਆਣਾ ਤੋਂ ਡਾ. ਤਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਈਲ ਟੀਮ ਨੇ ਕਰੀਬ 100 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜਵੰਦਾਂ ਨੂੰ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਨਵੇਂ ਜਬਾੜੇ ਬਣਾਉਣ ਦੀ ਅਗਲੀ ਪ੍ਰਕਿਰਿਆ ਪੂਰੀ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 16 ਮਾਰਚ ਦਿਨ ਸੋਮਵਾਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਹਰਬੰਸ ਲਾਲ ਇੰਚਾਰਜ ਬਲੱਡ ਬੈਂਕ, ਪਰਮਜੀਤ ਸਿੰਘ ਮੈਨੇਜਰ ਦਇਆਵੰਤੀ ਫਾਉਂਡੇਸ਼ਨ, ਵਿਸ਼ਵਾਮਿੱਤਰ ਸ਼ਰਮਾ, ਗੁਲਾਬ ਸਿੰਘ ਠਾਕੁਰ, ਮੋਹਨ ਲਾਲ ਤਨੇਜਾ, ਗੁਲਸ਼ਨ ਕਪੂਰ, ਹਰਵਿੰਦਰ ਸਿੰਘ, ਰਮਨ ਨਹਿਰਾ, ਤਾਰਾ ਚੰਦ ਚੁੰਬਰ, ਸੁਧਾ ਬੇਦੀ, ਕੁਲਦੀਪ ਦੁੱਗਲ, ਐੱਨਐੱਸ ਸੈਣੀ, ਕਮਲਜੀਤ ਆਦਿ ਹਾਜ਼ਰ ਸਨ।