ਭੋਲੇ ਭਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਬਟੋਰਨ ਵਾਲੇ ਸੈਕਸ ਰੈਕਟ ਗਿਰੋਹ ਦੇ 4 ਮੈਂਬਰ ਹੋਰ ਗ੍ਰਿਫਤਾਰ

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਕਪੂਰਥਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਬਲੈਕਮੇਲ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧੁਰੇਂਦਰ ਵਰਮਾ ਆਈਪੀਐਸ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿੱਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ 2 ਵਿਅਕਤੀ ਅਤੇ 2 ਔਰਤਾਂ ਨੂੰ ਗ੍ਰਿਫਤਾਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਬਟੇਰਨ ਵਾਲੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 27-03-2026 ਨੇ ਏਐਸਆਈ ਹਰੀਸ਼ ਕੁਮਾਰ ਕੋਲ ਹਰਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਇਆ ਕਿ ਮਿਤੀ 27/03/2026 ਨੂੰ ਸਵੇਰੇ ਕਰੀਬ 11:40 ਵਜੇ ਉਸਨੂੰ ਇੱਕ ਲੜਕੀ ਨੇ ਫੋਨ ਕਰ ਕੇ ਕਿਹਾ ਕਿ ਉਸਨੂੰ ਕਿਸੇ ਨੇ ਦੱਸਿਆ ਕਿ ਤੂੰ ਸ਼ਹਿਰ ਦੇ ਨੇੜੇ ਘਰ ਲੈਣਾ ਚਾਹੁੰਦਾ ਹੈ। ਉਸ ਕੋਲ ਬਣਿਆ ਹੋਇਆ ਮਕਾਨ ਹੈ। ਜੇਕਰ ਲੈਣਾ ਹੈ ਤਾ ਆ ਕੇ ਦੇਖ ਲੈ ਉਹ ਉਸ ਨੂੰ ਲੋਹੀਆ ਚੁੰਗੀ ਪੁਲੀ ਤੇ ਮਿਲੇਗੀ।
ਹਰਵਿੰਦਰ ਸਿੰਘ ਲੜਕੀ ਦੇ ਕਹਿਣ ਮੁਤਾਬਕ ਲੋਹੀਆਂ ਚੁੰਗੀ ਸੁਲਤਾਨਪੁਰ ਲੋਧੀ ਇੱਕ ਮਕਾਨ ਵਿੱਚ ਚਲੇ ਗਿਆ ਜਿਥੇ ਉਸ ਲੜਕੀ ਨੇ ਉਸਨੂੰ ਘਰ ਦਿਖਾਉਣ ਦੇ ਬਹਾਨੇ ਅੰਦਰ ਲਿਜਾ ਕਿ ਇੱਕ ਦਮ ਆਪਣੇ ਸਾਰੇ ਕੱਪੜੇ ਲਾਹ ਲਏ ਅਤੇ ਉਸਨੂੰ ਜੱਫੀ ਪਾ ਕਿ ਉਸਦੀ ਪੈਂਟ ਲਾਹ ਦਿੱਤੀ। ਇੰਨੇ ਨੂੰ ਇੱਕ ਮੋਨਾ ਵਿਅਕਤੀ ਅੰਦਰ ਆ ਗਿਆ ਜਿਸ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ ਅਤੇ ਉਸ ਤੇ ਬਾਅਦ ਹੋਰ ਨਾ ਮਲੂਮ ਵਿਅਕਤੀ ਅੰਦਰ ਆ ਗਏ। ਜਿੰਨਾ ਨੇ ਹਰਵਿੰਦਰ ਸਿੰਘ ਨੂੰ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸਨੂੰ ਬਲੈਕ ਮੇਲ ਕਰਕੇ ਉਸ ਪਾਸੋਂ 75 ਹਜਾਰ ਰੁਪਏ ਲੈ ਲਏ ਅਤੇ 02 ਲੱਖ ਰੁਪਏ ਦੀ ਹੋਰ ਮੰਗ ਕਰ ਰਹੇ ਸੀ। ਜਿਸ ਤੇ ਮੁਦਈ ਵੱਲੋਂ ਬਿਆਨ ਦੇਣ ਤੇ ਤੁਰੰਤ ਮੁਕਦਮਾ ਨੰਬਰ 70 ਮਿਤੀ 27-3-2026 न/प 318(4), 308(5), 304, 61(2) ਬੀਏਨਐਸ ਥਾਣਾ ਸੁਲਤਾਨਪੁਰ ਲੋਧੀ ਦਰਜ ਕੀਤਾ। ਤਫਤੀਸ਼ ਦੌਰਾਨ 02 ਵਿਅਕਤੀਆ ਅਤੇ 01 ਔਰਤ ਨੂੰ ਗ੍ਰਿਫਤਾਰ ਕਰਕੇ ਜੇਲ ਬੰਦ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਤਫਤੀਸ਼ ਦੋਰਾਨ ਸਾਹਮਣੇ ਆਇਆ ਕਿ ਇਹਨਾ ਨੇ ਸੁਰਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਲੋਹੀਆ ਲਿਜਾ ਕੇ ਬਲੈਕਮੇਲ ਕੀਤਾ ਸੀ ਅਤੇ ਉਸ ਪਾਸੋਂ 10 ਹਜਾਰ ਰੁਪਏ ਅਤੇ 80 ਹਜਾਰ ਰੁਪਏ ਦਾ ਚੈੱਕ ਖੋਹ ਲਏ ਸਨ।
ਸੁਰਜੀਤ ਸਿੰਘ ਨੂੰ ਬਲੈਕਮੇਲ ਕਰਨ ਵਾਲੇ 04 ਦੋਸ਼ੀ ਸੁਭਾਨ ਉਰਫ ਸੋਨੂੰ ਪੁੱਤਰ ਪਿਆਰੇ ਲਾਲ ਵਾਸੀ ਵਾਰਡ ਨੰਬਰ 11 ਲੋਹੀਆਂ ਖਾਸ ਜਿਲਾ ਜਲੰਧਰ, ਮਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਮਹਿਰਾਜਵਾਲ ਥਾਣਾ ਲੋਹੀਆਂ ਜਿਲਾ ਜਲੰਧਰ ਹਾਲ ਵਾਸੀ ਲੋਹੀਆਂ ਜਿਲਾ ਜਲੰਧਰ, ਜਸਵਿੰਦਰ ਕੌਰ ਉਰਫ ਜੱਸੀ ਪਤਨੀ ਰੂਪਾ ਉਰਫ ਚੋਹਾਨ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਹਾਲ ਵਾਸੀ ਲੋਹੀਆ ਖਾਸ ਜਿਲਾ ਜਲੰਧਰ ਅਤੇ ਰੇਖਾ ਪਤਨੀ ਹਰਜਿੰਦਰ ਸਿੰਘ ਵਾਸੀ ਲੋਹੀਆਂ ਖਾਸ ਥਾਣਾ ਲੋਹੀਆ ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਧੁਰੇਂਧਰ ਵਰਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਕਿਸੇ ਕਮਰੇ ਵਿੱਚ ਲਿਜਾਂਦੇ ਸਨ। ਜਿੱਥੇ ਇਹਨਾਂ ਪਹਿਲਾ ਹੀ ਇੱਕ ਔਰਤ ਬਿਠਾਈ ਹੁੰਦੀ ਹੈ, ਜੋ ਔਰਤ ਆਪਣੇ ਤੇ ਗੁੰਮਰਾਹ ਕੀਤੇ ਵਿਅਕਤੀ ਦੇ ਕੱਪੜੇ ਉਤਾਰ ਦਿੰਦੀ ਹੈ। ਇਨ੍ਹਾਂ ਦੇ ਬਾਕੀ ਸਾਥੀ ਉਸ ਵਿਅਕਤੀ ਦੀ ਵੀਡੀਓ ਬਣਾ ਕੇ ਬਲੈਕਮੇਲ ਕਰ ਕੇ ਮੋਟੀ ਰਕਮ ਵਸੂਲਦੇ ਹਨ। ਹੁਣ ਤੱਕ ਇਸ ਗਿਰੋਹ ਦੇ 7 ਮੈਂਬਰ ਗ੍ਰਿਫਤਾਰ ਹੋ ਚੁੱਕੇ ਹਨ।