ਭੁਲੱਥ ’ਚ ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਹੋਈ ਬੈੱਚ ਪ੍ਰੈੱਸ ਚੈਂਪੀਅਨਸ਼ਿਪ
ਭੁਲੱਥ ਵਿਚ ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਹੋਈ ਬੈੱਚ ਪ੍ਰੈੱਸ ਚੈਂਪੀਅਨਸ਼ਿਪ
Publish Date: Thu, 23 Apr 2026 07:40 PM (IST)
Updated Date: Fri, 24 Apr 2026 04:08 AM (IST)

- ਸੈਂਕੜਿਆਂ ਖਿਡਾਰੀਆਂ ਨੇ ਆਪਣਾ ਜ਼ੋਰ ਅਜਮਾਇਆ, ਜੇਤੂ ਪਾਵਰ ਲਿਫਟਰਾਂ ਨੂੰ ਟਰਾਫੀ, ਮੈਡਲ ਤੇ ਨਕਦ ਰਾਸ਼ੀ ਦੇ ਕੇ ਕੀਤਾ ਸਨਮਾਨਿਤ - ਮੁੱਖ ਮਹਿਮਾਨ ਵਜੋਂ ਸੰਦੀਪ ਸਿੰਘ ਮੰਡ ਐੱਸਪੀ ਮੋਗਾ, ਜੁਝਾਰ ਸਿੰਘ ਸਲੈਪ ਕਿੰਗ, ਲੋਕ ਗਾਇਕ ਗਗਨ ਕੋਕਰੀ ਵਿਸ਼ੇਸ ਤੌਰ ’ਤੇ ਹੋਏ ਸ਼ਾਮਲ ਕੈਪਸ਼ਨ: 23ਕੇਪੀਟੀ11, 12, 13 ਭੁਲੱਥ ਵਿਚ ਕਰਵਾਈ ਗਈ ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਬੈੱਚ ਪ੍ਰੈੱਸ ਚੈਂਪੀਅਨਸ਼ਿਪ ਦੌਰਾਨ ਕਰਵਾਏ ਗਏ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ। ਅਮਰੀਕ ਸਿੰਘ ਮੱਲ੍ਹੀ\ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਕਪੂਰਥਲਾ/ਭੁਲੱਥ : ਤੀਸਰੀ ਗੋਗਨਾ ਆਲ ਇੰਡੀਆ ਕਲਾਸਿਕ ਬੈੱਚ ਪ੍ਰੈੱਸ ਚੈਂਪੀਅਨਸ਼ਿਪ ਭੁਲੱਥ ਵਿਖੇਂ ਬੜੀ ਧੂਮ ਨਾਲ ਸੰਪੰਨ ਹੋਈ। ਇਸ ਬੈੱਚ ਪ੍ਰੈੱਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਜੰਮੂ, ਦਿੱਲੀ, ਰਾਜਿਸਥਾਨ, ਯੂ.ਪੀ, ਹਿਮਾਚਲ ਪ੍ਰਦੇਸ਼ ਤੋਂ ਤਕਰੀਬਨ 600 ਤੋਂ ਵੱਧ ਲੜਕਿਆਂ ਤੇ ਪਾਵਰ ਲਿਫਟਰ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਹ ਚੈਂਪੀਅਨਸ਼ਿਪ ਦੇ ਮੁਕਾਬਲੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਸਪੁੱਤਰ ਸੀਨੀਅਰ ਪੱਤਰਕਾਰ ਰਾਜ ਗੋਗਨਾ ਭੁਲੱਥ ਦੀ ਅਤੇ ਧਰਮਿੰਦਰ ਸਿੰਘ ਚੀਮਾ (ਗੋਲਡਨ ਸਟਾਰ ਦੀ) ਅਗਵਾਈ ਹੇਠ ਹੋਈ। ਇਸ ਮੌਕੇ ਜਿੱਤ ਦਰਜ ਕਰਨ ਵਾਲੇ ਪਾਵਰਲਿਫਟਰਾਂ ਨੂੰ ਨਗਦ ਰਾਸ਼ੀ ਦੇ ਨਾਲ ਮੈਡਲ ਤੇ ਪੰਜ ਫੁੱਟ ਦੀ ਟਰਾਫੀ ਦੇ ਨਾਲ ਸਨਮਾਨ ਕੀਤਾ ਗਿਆ। ਜਿੰਨਾ ਪਾਵਰਲਿਫਟਰ ਸੀਨੀਅਰ ਲੜਕੇ ਅਤੇ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ ਉਹਨਾਂ ਦੀ ਕੈਟਾਗਰੀ ਦੇ ਨਤੀਜੇ ਵਿਚ 66 ਕਿਲੋ ੳਪਨ ਵਿਚ ਫ਼ਸਟ ਗਗਨਦੀਪ ਸਿੰਘ ਜੰਮੂ 150 ਕਿਲੋ, ਸੈਕਿੰਡ ਮਨਪ੍ਰੀਤ (ਪੰਜਾਬ) ਤੀਸਰੇ ਸਥਾਨ ਤੇ 142 ਕਿਲੋ ਹਿਮਾਂਸ਼ੂ ਹਰਿਆਣਾ ਰਹੇ । 74 ਕਿੱਲੋ ਓਪਨ ਵਿਕਰਾਂਤ ਜੰਮੂ 165 ਕਿੱਲੋ, ਸੈਕਿੰਡ ਰਾਧੇ ਨਾਗਰਾ ਪੰਜਾਬ 162 ਕਿੱਲੋ ਤੀਸਰੇ ਸਥਾਨ ਤੇ ਸਾਹਿਲ ਸ਼ਰਮਾਂ ਪੰਜਾਬ 152 ਕਿੱਲੋ, 83 ਕਿਲੋ ੳਪਨ ਚ’ ਯੋਗੀਤ ਪਟਿਆਲ਼ਾ 185 ਕਿੱਲੋ ਭਾਰ ਵਿਚ ਸੈਕਿੰਡ ਵਿਚ ਮੋਮੀਨ ਦਾਰ ਜੰਮੂ 180 ਕਿੱਲੋ, ਤੀਸਰੇ ਦਰਜੇ ਤੇ ਰਾਕੇਸ਼ ਸਿੰਘ ਯੂ.ਪੀ 172.5 ਕਿੱਲੋ , 93 ਕਿੱਲੋ ੳਪਨ ਵਿਚ ਲਵਪ੍ਰੀਤ ਸਿੰਘ (ਪੰਜਾਬ) 182.5 ਕਿੱਲੋ, ਸੈਕਿੰਡ ਵਿਚ ਆਰੀਅਨ ਪਾਸੀ ਪੰਜਾਬ ਤੀਸਰੇ ਤੇ ਵੈਵਿਬ ਹਰਿਆਣਾ ਨੇ 165 ਕਿੱਲੋ ਦੀ ਬੈੱਚ ਲਾਈ, 170 ਕਿੱਲੋ, 105 ਕਿਲੋ ਓਪਨ ਵਿਚ ਮਨਦੀਪ ਸਿੰਘ ਪੰਜਾਬ 205 ਕਿੱਲੋ, ਸੈਕਿੰਡ ਗੁਰਵਿੰਦਰ ਸਿੰਘ ਪੰਜਾਬ 197.5 ਕਿੱਲੋ, ਤੀਸਰੇ ਸਥਾਨ ਤੇ ਕੁਲਦੀਪ ਸਿੰਘ ਪੰਜਾਬ 190 ਕਿੱਲੋ, 105 ਕਿਲੋ ੳਪਨ ਵਿਚ ਹਰਦੀਪ ਸਿੰਘ ਪੰਜਾਬ 205 ਕਿੱਲੋ, ਸੈਕਿੰਡ ਗੁਰਵਿੰਦਰ ਸਿੰਘ ਪੰਜਾਬ 197.5 ਕਿੱਲੋ, ਤੀਸਰੇ ਸਥਾਨ ਤੇ ਕੁਲਦੀਪ ਸਿੰਘ ਪੰਜਾਬ ਨੇ 190 ਕਿਲੋ ਚੁੱਕਿਆ, 105 ਪਲਸ ੳਪਨ ਦੇ ਮੁਕਾਬਲੇ ਵਿਚ ਆਦੇਸ਼ ਸਿੰਘ ਜੰਮੂ 225.5 ਕਿੱਲੋ, ਸੈਕਿੰਡ ਵਿਚ ਸੁਭਾਸ਼ ਕੁਮਾਰ ਹਿਮਾਚਲ 212.5 ਕਿੱਲੋ, ਤੀਸਰੇ ਸਥਾਨ ਤੇ ਅਰਵਿੰਦਰ ਸਿੰਘ ਪੰਜਾਬ 212.5 ਕਿੱਲੋ ਚੁੱਕਿਆ ਸਭ ਤੋਂ ਜ਼ਿਆਦਾ ਬੈੱਚ ਪ੍ਰੈਸ ਵਿਚ ਆਦੇਸ਼ ਜੰਮੂ 222.5 ਕਿੱਲੋ ਵਿਚ ਜਿਸ ਨੂੰ 37000 ਹਜ਼ਾਰ ਰੁਪਏ ਦਾ ਨਗਦ ਇਨਾਮ ਦੇ ਨਾਲ ਬਜਰੰਗ ਬਲੀ ਦਾ ਗੁਰਜ ਦੇ ਸਨਮਾਨਿਤ ਕੀਤਾ ਗਿਆ । ਪੈਰਾ ੳਲਪਿਕ ਵਿਚ ਫ਼ਸਟ ਵਰਿੰਦਰ ਸਿੰਘ, ਸੈਕਿੰਡ ਕੁਲਦੀਪ ਸਿੰਘ, ਤੀਸਰੇ ਨੰਬਰ ਤੇ ਬਾਵਾ ਸਿੰਘ ਆਇਆ ਅਤੇ ਚੋਥਾ ਸਥਾਨ ਗੁਰਸੇਵਕ ਸਿੰਘ ਨੇ 165 ਕਿੱਲੋ ਚੁੱਕਿਆ ਪੰਜਵੇਂ ਸਥਾਨ ਤੇ ਰਣਦੀਪ ਸਿੰਘ ਹੰਸ ਰਿਹਾ,ਫ਼ਸਟ ਨੂੰ 11000 ਹਜ਼ਾਰ, ਸੈਕਿੰਡ ਨੂੰ 8100, 5100, 3100 ਅਤੇ ਪੰਜਵੇਂ ਸਥਾਨ ਤੇ ਆਉਣ ਵਾਲੇ 2100 ਸੋ ਰੁਪਏ ਦੀ ਨਗਦੀ ਅਤੇ ਟਰਾਫੀ ਦੇ ਨਾਲ ਸਨਮਾਨਿਤ ਕੀਤਾ ਗਿਆ । 63 ਕਿੱਲੋ ਭਾਰ ਵਿਚ ਨੇਹਾ ਜੰਮੂ ਕਸ਼ਮੀਰ ਦੀ ਲੜਕੀ ਨੇ 82.5ਕਿਲੋ ਭਾਰ ਚੁੱਕਿਆ ਅਤੇ ਜਿਸ ਨੂੰ 5100 ਰੁਪਏ ਦੀ ਨਗਦੀ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ । ਦਿੱਲੀ ਦੀ ਸਭੀਪਾਲ ਨੇ 77.5 ਕਿੱਲੋ ਚੁੱਕਿਆ ਜਿਸ ਨੂੰ 4100 ਰੁਪਏ ਦੀ ਨਗਦੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਤੀਸਰੇ ਨੰ ਤੇ ਪੰਜਾਬ ਦੀ ਯਗਜੋਤ ਕੋਰ ਖ਼ਾਲਸਾ ਰਹੀ ਜਿਸ ਨੇ 77.5 ਕਿੱਲੋ ਦਾ ਭਾਰ ਚੁੱਕਿਆ ਉਸ ਨੂੰ 3100 ਰੁਪਏ ਦਾ ਨਗਦੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ । ਲੜਕੀਆਂ ਦੇ 69 ਕਿੱਲੋ ਭਾਰ ਵਿਚ ਫ਼ਸਟ ਸੋਲੋਨੀ ਤਿਆਗੀ ਯੂ. ਪੀ ਜਿਸ ਨੂੰ 10 ਹਜਾਰ ਇੱਕ ਸੌ ਰੁਪਏ ਦੀ ਨਗਦੀ ਅਤੇ ਪੰਜ ਫੁੱਟ ਦੀ ਟਰਾਫੀ ਦੇ ਨਾਲ ਸਨਮਾਨਿਤ ਕੀਤਾ ਗਿਆ। ਦੂਸਰੇ ਨੰ: ਤੇ ਅਨਮੋਲ ਪ੍ਰੀਤ ਕੌਰ ਪੰਜਾਬ ਦੀ ਰਹੀ ਜਿਸ ਨੂੰ 4100 ਦੀ ਨਗਦੀ ਤੇ ਟਰਾਫੀ ਦਿੱਤੀ ਗਈ ਤੀਸਰੇ ਨੰਬਰ ਤੇ ਮਮਤਾ ਰਾਣੀ ਪੰਜਾਬ ਦੀ ਲੜਕੀ ਰਹੀ ਜਿਸ ਨੇ 60 ਕਿੱਲੋ ਚੁੱਕਿਆ ਜਿਸ ਨੂੰ 3100 ਰੁਪਏ ਦੀ ਨਗਦੀ ਦਿੱਤੀ ਗਈ। 76 ਕਿੱਲੋ ਪਲਸ ਦੇ ਭਾਰ ਵਿਚ ਲੜਕੀਆਂ ਵਿਚ ਜੰਮੂ ਕਸ਼ਮੀਰ ਦੀ ਸ਼ਿਵਾਨੀ, ਜਗਰੀਤ ਕੌਰ, ਜਸਪਾਲ ਕੌਰ ਪੰਜਾਬ ਨੇ 105 ਕਿੱਲੋ ਭਾਰ ਉਠਾਇਆ ਅਤੇ ਇੰਨਾਂ ਤਿੰਨਾਂ ਨੂੰ 10000 ਹਜ਼ਾਰ ਰੁਪਏ, ਦੀ ਨਗਦ ਰਾਸ਼ੀ ਦਿੱਤੀ ਗਈ। 76 ਕਿਲੋ ਭਾਰ ਦੇ ਵਰਗ ਵਿਚ ਬੀਨਾ ਦਿੱਲੀ ਫ਼ਸਟ 10,000 ਹਜ਼ਾਰ ਰੁਪਏ ਦੀ ਨਗਦੀ ਅਤੇ ਪੰਜ ਫੁੱਟ ਦੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ । ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਜੈ ਗੋਗਨਾ ਭੁਲੱਥ ਵੱਲੋਂ ਕਰਵਾਈ ਗਈ ਚੈਂਪੀਅਨਸ਼ਿਪ ਨੇ ਨੈਸ਼ਨਲ ਪੱਧਰ ਦੇ ਰਿਕਾਰਡ ਤੋੜੇ । ਇਸ ਚੈਂਪੀਅਨਸ਼ਿਪ ਚ’ ਹੋਰਨਾਂ ਤੋਂ ਇਲਾਵਾ ਅੰਤਰਰਾਸ਼ਟਰੀ ਪਾਵਰਲਿਫਟਰ ਤੇਜਬੀਰ ਸਿੰਘ ਰਾਣਾ, ਜੇ.ਡੀ. ਜੰਮੂ ,ਅਮਨ ਹੋਠੀ, ਸਰਬਜੀਤ ਕੰਡਾ, ਧਰਮਿੰਦਰ ਸਿੰਘ ਕੋਚ ਦਿੱਲੀ, ਧਰਮਿੰਦਰ ਸਿੰਘ ਚੀਮਾ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੁੱਜੇ ਸੰਦੀਪ ਸਿੰਘ ਮੰਡ ਐਸ.ਪੀ, ਗਗਨ ਕੋਕਰੀ ਲੋਕ ਗਾਇਕ, ਪਰਮਜੀਤ ਗੋਗਨਾ, ਬਿੰਨੀ ਗੋਗਨਾ,ਕ੍ਰਿਸ਼ਨ ਲਾਲ ਬੱਬਰ ਸਾਬਕਾ ਕੌਂਸਲਰ, ਰਮਨ ਬੱਬਰ ਕੌਂਸਲਰ, ਵੇਦ ਪ੍ਰਕਾਸ਼ ਖੁਰਾਣਾ ਕੌਂਸਲਰ, ਹੁਸਨ ਲਾਲ ਗੋਗਨਾ, ਅਰਸ਼ ਕਪੂਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਭੁਲੱਥ ਦੇ ਲੋਕ ਪੁੱਜੇ ਹੋਏ ਸਨ।