ਪਿੰਡ ਦੂਗਾਂ ਵਿਖੇ 3 ਦਿਨਾ ਫੁੱਟਬਾਲ ਟੂਰਨਾਮੈਂਟ ਸ਼ੁਰੂ : ਡਿਪਟੀ ਰਾਏ
ਪਿੰਡ ਦੂਗਾਂ ਵਿਖੇ 3 ਦਿਨਾ 'ਲਾਲਾ ਫ਼ਕੀਰ ਚੰਦ ਜਲੋਟਾ ਮੈਮੋਰੀਅਲ' ਫੁੱਟਬਾਲ ਟੂਰਨਾਮੈਂਟ ਦਾ ਆਗਾਜ:- ਡਿਪਟੀ ਰਾਏ
Publish Date: Fri, 27 Feb 2026 07:25 PM (IST)
Updated Date: Fri, 27 Feb 2026 07:28 PM (IST)

ਲਾਲਾ ਫ਼ਕੀਰ ਚੰਦ ਜਲੋਟਾ ਮੈਮੋਰੀਅਲ ਦਾ ਪਹਿਲਾ 9-ਸਾਈਡ ਟੂਰਨਾਮੈਂਟ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ੍ਰੀ ਗੁਰੂ ਹਰਿ ਰਾਏ ਸਾਹਿਬ ਸਪੋਰਟਸ ਕਲੱਬ ਤੇ ਜਲੋਟਾ ਪਰਿਵਾਰ ਵੱਲੋਂ ਇਲਾਕੇ ਦੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਪਹਿਲਾ 9-ਸਾਈਡ ਫੁੱਟਬਾਲ ਟੂਰਨਾਮੈਂਟ ਪਿੰਡ ਦੂਗਾਂ ਦੇ ਖੇਡ ਮੈਦਾਨ ਵਿਚ ਬੜੀ ਧੂਮ-ਧਾਮ ਨਾਲ ਸ਼ੁਰੂ ਕਰਵਾਇਆ ਗਿਆ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਰਾਏ ਜਲੋਟਾ ਪ੍ਰਧਾਨ ਟੂਰਨਾਮੈਂਟ ਕਮੇਟੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਸਵ. ਲਾਲਾ ਫ਼ਕੀਰ ਚੰਦ ਜਲੋਟਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਵਰਗੀ ਅਲਾਮਤ ਤੋਂ ਬਚਾਉਣ ਤੇ ਚੰਗੀ ਸਿਹਤ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰਨ ਲਈ ਲਗਾਇਆ ਗਿਆ ਹੈ। ਇਸ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਮੇਜਰ ਸਿੰਘ (ਐੱਸਐੱਚਓ, ਥਾਣਾ ਰਾਵਲਪਿੰਡੀ) ਤੇ ਸ੍ਰੀਮਤੀ ਸੁਨੀਤਾ ਰਾਣੀ (ਸਰਪੰਚ, ਪਿੰਡ ਦੂਗਾਂ) ਵੱਲੋਂ ਕੀਤਾ ਗਿਆ। ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਜਲੋਟਾ ਨੇ ਦੱਸਿਆ ਕਿ ਇਹ ਖੇਡ ਮੇਲਾ 26 ਫਰਵਰੀ ਤੋਂ 28 ਫਰਵਰੀ ਤੱਕ ਚੱਲੇਗਾ। ਇਸ ਵਿਚ ਸਿਰਫ਼ ਓਪਨ ਪਿੰਡ ਪੱਧਰ ਦੀਆਂ ਪਹਿਲੀਆਂ 16 ਟੀਮਾਂ ਹੀ ਭਾਗ ਲੈ ਰਹੀਆਂ ਹਨ, ਜਿਸ ਵਿਚ ਪਹਿਲਾ ਇਨਾਮ 21,000/- ਰੁਪਏ ਤੇ ਸ਼ਾਨਦਾਰ ਟਰਾਫੀ ,ਦੂਸਰਾ ਇਨਾਮ 15,000/- ਰੁਪਏ ਤੇ ਟਰਾਫੀ ਭੇਟ ਕੀਤੀ ਜਾਵੇਗੀ। ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 28 ਫਰਵਰੀ, ਦਿਨ ਸ਼ਨੀਵਾਰ ਨੂੰ ਖੇਡੇ ਜਾਣਗੇ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ ਤੇ ਕੀਤੀ ਜਾਵੇਗੀ। ਕਲੱਬ ਦੇ ਮੈਂਬਰਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਤੇ ਇਸ ਖੇਡ ਮੇਲੇ ਦੀ ਰੌਣਕ ਵਧਾਉਣ। ਇਸ ਮੌਕੇ ਜੁਰੇਸ਼ ਜਲੋਟਾ, ਅਨਿਲ ਜਲੋਟਾ ਤੇ ਹੋਰ ਪਤਵੰਤੇ ਹਾਜ਼ਰ ਸਨ।