5ਵੇਂ ਦਿਨ ਵੀ ਜਾਰੀ ਰਿਹਾ 39ਵਾਂ ਸਾਲਾਨਾ ਲੰਗਰ
ਮੇਹਲੀ-ਮੇਹਟਾਂ ਬਾਈਪਾਸ ਰੋਡ ਵਿਖੇ 5ਵੇਂ ਦਿਨ ਵੀ ਜਾਰੀ ਰਿਹਾ 39ਵਾਂ ਸਲਾਨਾ ਹੋਲਾ ਮਹੱਲਾ ਲੰਗਰ
Publish Date: Sun, 01 Mar 2026 06:22 PM (IST)
Updated Date: Sun, 01 Mar 2026 06:22 PM (IST)
ਫਗਵਾੜਾ : ਹੋਲਾ ਮਹੱਲਾ ਲੰਗਰ ਕਮੇਟੀ ਫਗਵਾੜਾ ਵੱਲੋਂ ਦੇਸ਼-ਵਿਦੇਸ਼ ’ਚ ਵੱਸਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੰਗਤ ਦੀ ਸੇਵਾ ’ਚ 39ਵਾਂ ਸਲਾਨਾ ਲੰਗਰ ਬਾਈਪਾਸ ਰੋਡ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਸਥਿਤ ਲੰਗਰ ਹਾਲ ਵਿਖੇ 5ਵੇਂ ਦਿਨ ਵੀ ਪੂਰੇ ਉਤਸ਼ਾਹ ਦੇ ਨਾਲ ਜਾਰੀ ਰਿਹਾ। ਵੱਡੀ ਗਿਣਤੀ ’ਚ ਸੇਵਾਦਾਰ ਨੌਜਵਾਨ ਤੇ ਬੀਬੀਆਂ ਨੇ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਤਨਦੇਹੀ ਨਾਲ ਨਿਭਾਈ। ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਲੰਗਰ ਦਿਨ-ਰਾਤ ਨਿਰਵਿਘਨ ਜਾਰੀ ਹੈ। ਵੱਡੀ ਗਿਣਤੀ ਵਿੱਚ ਰੋਜ਼ਾਨਾ ਸੰਗਤਾਂ ਲੰਗਰ ਛਕਦੀਆਂ ਹਨ। ਇਹ ਲੰਗਰ ਦੀ ਸੇਵਾ 5 ਮਾਰਚ ਦਿਨ ਵੀਰਵਾਰ ਤਕ ਜਾਰੀ ਰਹੇਗੀ। ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਰਸਦ ਜਾਂ ਭੇਟਾ ਦੇਣ ਲਈ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਐੱਨਆਰਆਈ ਮਹਿੰਦਰ ਸਿੰਘ ਕੈਨੇਡਾ, ਜਰਨੈਲ ਸਿੰਘ ਕੈਨੇਡਾ, ਬਿੱਲੂ ਇੰਗਲੈਂਡ ਅਤੇ ਮਨਜੀਤ ਸਿੰਘ ਯੂਐੱਸਏ ਨੇ ਦੱਸਿਆ ਕਿ ਲੰਗਰ ਦੀ ਇਹ ਸੇਵਾ ਸਵ. ਸ਼ਿੰਗਾਰਾ ਸਿੰਘ ਸੈਣੀ ਵੱਲੋਂ ਸ਼ੁਰੂ ਕੀਤੀ ਗਈ ਸੀ। ਜੋ ਕਿ ਪਿਛਲੇ 39 ਸਾਲ ਤੋਂ ਲਗਾਤਾਰ ਜਾਰੀ ਹੈ। ਇਸ ਸੇਵਾ ਵਿੱਚ ਅੱਜ ਵੀ ਸ਼ਿੰਗਾਰਾ ਸਿੰਘ ਸੈਣੀ ਦੇ ਪਰਿਵਾਰ ਦਾ ਵਢਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਹੈ। ਇਸ ਮੌਕੇ ਹਨੀ ਹਲਵਾਈ, ਭਾਈ ਜਸਬੀਰ ਸਿੰਘ ਖਾਲਸਾ, ਭਾਈ ਪਿਆਰਾ ਸਿੰਘ ਲੀਡਰ, ਹਰਜਿੰਦਰ ਸਿੰਘ ਫਤਿਹਗੜ੍ਹ, ਜਸਕਰਨ ਸਿੰਘ, ਕੁਲਵਿੰਦਰ ਸਿੰਘ, ਬਿੰਦਰ ਸਿੰਘ, ਸੁਖਦਿਆਲ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ, ਗੁਰਮੀਤ ਸਿੰਘ ਕਾਲਾ, ਗਗਨਦੀਪ ਸਿੰਘ, ਅਮਨਜੋਤ ਸਿੰਘ, ਅਭਿਜੀਤ ਸਿੰਘ, ਇਸ਼ਵ, ਨੀਤੂ ਫਗਵਾੜਾ, ਗੁਰਪ੍ਰੀਤ, ਕੁਲਵਿੰਦਰ ਸਿੰਘ ਕਾਕਾ, ਸਰਬਜੀਤ ਸਿੰਘ, ਮਾਨ ਸਿੰਘ, ਸੋਨੂੰ, ਮਨਵੀਰ ਸਿੰਘ, ਸਰਬਜੋਤ ਸਿੰਘ, ਹਰਜੋਤ ਸਿੰਘ, ਪ੍ਰਭਜੋਤ ਸਿੰਘ, ਜੀਵਨਜੋਤ ਸਿੰਘ, ਮਨਿੰਦਰ ਸਿੰਘ, ਗੁਰਦਿੱਤ ਪ੍ਰੀਤ ਸਿੰਘ, ਗਗਨਦੀਪ ਸਿੰਘ, ਤਰਨਵੀਰ ਸਿੰਘ, ਗੁਰਪਾਲ ਸਿੰਘ, ਗੁਲਜਾਰ ਸਿੰਘ, ਅਨਮੋਲ ਮਾਣਕ, ਦੀਪਕ ਮਾਣਕ, ਦੀਪਾ ਕੋਚ, ਸਾਬੀ ਸਾਊਂਡ ਸਰਵਿਸ, ਅਵਤਾਰ ਸਿੰਘ ਆਦਿ ਹਾਜ਼ਰ ਸਨ।