ਜਾਰਜਪੁਰ ’ਚ 38ਵਾਂ ਖੇਡ ਟੂਰਨਾਮੈਂਟ ਸ਼ੁਰੂ
ਸੰਤ ਬਾਬਾ ਨਿਹਾਲ ਸਿੰਘ ਦੀ ਯਾਦ ਵਿੱਚ ਜਾਰਜਪੁਰ ਵਿਖੇ 38ਵਾਂ ਖੇਡ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ
Publish Date: Sun, 08 Feb 2026 07:38 PM (IST)
Updated Date: Sun, 08 Feb 2026 07:41 PM (IST)

ਸੰਤ ਬਾਬਾ ਨਿਹਾਲ ਸਿੰਘ ਦੀ ਯਾਦ ’ਚ ਹੋ ਰਿਹਾ ਟੂਰਨਾਮੈਂਟ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੰਤ ਬਾਬਾ ਨਿਹਾਲ ਸਿੰਘ ਸਪੋਰਟਸ ਕਲੱਬ ਜਾਰਜਪੁਰ ਵੱਲੋਂ ਪ੍ਰਧਾਨ ਹੈੱਡਮਾਸਟਰ ਬਖਸ਼ੀ ਸਿੰਘ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਨਿਹਾਲ ਸਿੰਘ ਦੀ ਯਾਦ ਵਿਚ ਕਰਵਾਏ ਜਾ ਰਹੇ 2 ਰੋਜ਼ਾ 38ਵੇਂ ਖੇਡ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਸੰਤ ਨਿਹਾਲ ਸਿੰਘ ਸਟੇਡੀਅਮ ਜਾਰਜਪੁਰ ਵਿਖੇ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਿਰਕਤ ਕੀਤੀ ਤੇ ਉਦਘਾਟਨ ਕਰਦਿਆਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਮੌਕੇ ਉਨ੍ਹਾਂ ਕਿਹਾ ਕਿ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਵਿਚ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਜੋ ਪਿੰਡ ਜਾਰਜਪੁਰ ਵਿਖੇ ਲਗਾਤਾਰ 38 ਸਾਲਾਂ ਤੋਂ ਹੋ ਰਹੇ ਹਨ, ਲਈ ਉਹ ਸਮੂਹ ਪਿੰਡ ਵਾਸੀਆਂ, ਐੱਨਆਰਆਈ ਵੀਰਾਂ ਤੇ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦੇ ਹਨ। ਉਨਾਂ ਦੀ ਬਦੌਲਤ ਅੱਜ ਸਾਡੇ ਹਲਕੇ ਵਿਚ ਆਪਸੀ ਪ੍ਰੇਮ, ਮਿਲਵਰਤਨ ਤੇ ਏਕਤਾ ਦਾ ਸੰਦੇਸ਼ ਮਿਲਦਾ ਹੈ। ਉਨ੍ਹਾਂ ਕਿਹਾ ਕਿ ਖੇਡ ਟੂਰਨਾਮੈਂਟ ਖਿਡਾਰੀਆਂ ਨੂੰ ਨਸ਼ਿਆਂ ਦੇ ਸੇਵਨ ਤੋਂ ਦੂਰ ਰੱਖਦੇ ਹਨ, ਉਥੇ ਨੌਜਵਾਨਾਂ ਵਿਚ ਨਵੇਂ ਖੂਨ ਦਾ ਸੰਚਾਰ ਵੀ ਕਰਦੇ ਹਨ। ਇਸ ਤੋਂ ਪਹਿਲਾਂ ਸਪੋਰਟਸ ਕਲੱਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਹਰਚਰਨ ਸਿੰਘ ਬੱਗਾ ਚੇਅਰਮੈਨ, ਗੋਲਡੀ ਧੰਜੂ ਪ੍ਰਧਾਨ ਯੂਥ ਕਾਂਗਰਸ ਤੇ ਹੋਰ ਸ਼ਖਸ਼ੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਦੁਸ਼ਾਲਾ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਭ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲੈਂਦੇ ਹੋਏ ਸੰਤ ਬਾਬਾ ਨਿਹਾਲ ਸਿੰਘ ਦੀ ਯਾਦ ਵਿਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਅੱਜ ਦੇ ਟੂਰਨਾਮੈਂਟ ਵਿਚ 70 ਕਿਲੋ ਵਰਗ ਕਬੱਡੀ ਓਪਨ, ਫੁੱਟਬਾਲ, ਵਾਲੀਬਾਲ ਦੇ ਮੈਚ ਬਹੁਤ ਰੋਮਾਂਚਕਾਰੀ ਰਹੇ। 70 ਕਿਲੋ ਵਰਗ ਕਬੱਡੀ ਟੂਰਨਾਮੈਂਟ ਵਿਚ ਸੈਮੀਫਾਈਨਲ ਮਾਣਕ ਤੇ ਪਿੰਡ ਜਾਰਜਪੁਰ ਦਰਮਿਆਨ ਹੋਇਆ, ਜਿਸ ਵਿਚ ਜਾਰਜਪੁਰ ਦੀ ਟੀਮ ਨੇ ਜੇਤੂ ਰਹਿ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਦੂਜਾ ਸੈਮੀਫਾਈਨ ਡਡਵਿੰਡੀ ਤੇ ਬਿਹਾਰੀਪੁਰ ਦਰਮਿਆਨ ਹੋਇਆ, ਜਿਸ ਵਿਚ ਡਡਵਿੰਡੀ ਦੀ ਟੀਮ ਨੇ ਜੇਤੂ ਰਹਿ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫੁੱਟਬਾਲ ਦੇ ਸੀਨੀਅਰ ਵਰਗ ਦੇ ਫਸਵੇਂ ਮੁਕਾਬਲੇ ਵਿਚ ਦੋਵੇਂ ਟੀਮਾਂ ਬਰਾਬਰ ਰਹੀਆਂ। ਫੁਟਬਾਲ ਦੇ ਮੁਕਾਬਲੇ ਵਿਚ ਆਰਮੀ ਕਲੱਬ ਕਪੂਰਥਲਾ, ਸ਼ਾਹਕੋਟ ਤੇ ਅਲੋਵਾਲ ਦੀਆਂ ਟੀਮਾਂ ਜੇਤੂ ਰਹੀਆਂ। ਇਸ ਮੌਕੇ ਹੈੱਡਮਾਸਟਰ ਬਖਸ਼ੀ ਸਿੰਘ ਪ੍ਰਧਾਨ, ਹਰਭਜਨ ਸਿੰਘ ਖਜ਼ਾਨਚੀ, ਸਰਪੰਚ ਸਰਬਜੀਤ ਸਿੰਘ ਸ਼ੱਬਾ, ਪਰਮਿੰਦਰ ਸਿੰਘ ਖਾਲਸਾ, ਪਰਵਿੰਦਰ ਸਿੰਘ ਪੱਪਾ ਚੇਅਰਮੈਨ, ਹਰਜੀਤ ਸਿੰਘ ਲਾਡੀ, ਸਰਬਜੀਤ ਸਿੰਘ ਮੁੱਤੀ, ਤਲਵਿੰਦਰ ਸਿੰਘ, ਸੁਖਜਿੰਦਰ ਸਿੰਘ ਸੋਨੀ, ਸੰਤੋਖ ਸਿੰਘ ਮੈਂਬਰ, ਪਰਮਿੰਦਰ ਸਿੰਘ ਲਵਲੀ, ਜਸਪਾਲ ਸਿੰਘ, ਮਨਪ੍ਰੀਤ ਸਿੰਘ, ਸਰੂਪ ਸਿੰਘ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਕਪਤਾਨ ਸਿੰਘ, ਸਰੂਪ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਸ਼ਿੰਗਾਰਾ ਸਿੰਘ, ਕਰਨੈਲ ਸਿੰਘ, ਸਲਵਿੰਦਰ ਸਿੰਘ, ਭੁਪਿੰਦਰ ਸਿੰਘ ਖਾਲਸਾ, ਮਲਕੀਤ ਸਿੰਘ, ਬਲਕਾਰ ਸਿੰਘ ਬੱਲੀ, ਹਰਸ਼ਰਨ ਸਿੰਘ ਪੀਡਬਲੂਡੀ, ਧਰਮ ਸਿੰਘ ਯੂਐਸਏ, ਹਰਮਨਜੋਤ ਸਿੰਘ ਮੈਰੀਪੁਰ, ਕਮਲਜੀਤ ਬੱਬੂ ਮੈਰੀਪੁਰ ਆਦਿ ਵੀ ਹਾਜ਼ਰ ਸਨ।