ਆਨੰਦ ਪਬਲਿਕ ਸਕੂਲ ’ਚ 38ਵਾਂ ਫਾਊਂਡੇਸ਼ਨ ਡੇਅ ਮਨਾਇਆ
ਆਨੰਦ ਪਬਲਿਕ ਸਕੂਲ ’ਚ 38ਵਾਂ ਫਾਊਂਡੇਸ਼ਨ ਡੇ ਉਤਸ਼ਾਹ ਨਾਲ ਮਨਾਇਆ
Publish Date: Thu, 09 Apr 2026 07:41 PM (IST)
Updated Date: Thu, 09 Apr 2026 07:44 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ 38ਵਾਂ ਫਾਊਂਡੇਸ਼ਨ ਡੇਅ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਸਕੂਲ ਕੈਂਪਸ ਵਿਚ ਇਕ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਤੇ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਦੇਸ਼ਭਗਤੀ ਤੇ ਪ੍ਰੇਰਣਾਦਾਇਕ ਗੀਤਾਂ ਦੇ ਨਾਲ-ਨਾਲ ਸੁੰਦਰ ਨਾਚ ਗਿੱਧਾ ਪੇਸ਼ ਕੀਤਾ। ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ ਤੇ ਮਾਹੌਲ ਨੂੰ ਖੁਸ਼ੀ ਨਾਲ ਭਰ ਦਿੱਤਾ। ਇਸ ਮੌਕੇ ’ਤੇ ਸਕੂਲ ਦੇ 38 ਸਾਲਾਂ ਦੇ ਸ਼ਾਨਦਾਰ ਸਫਰ ਤੇ ਉਪਲਬਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਸਕੂਲ ਦੇ “38 ਸਾਲਾਂ” ਦੇ ਖਾਸ ਲੋਗੋ ਨੂੰ ਜਾਰੀ ਕਰਨਾ ਸੀ। ਇਸ ਲੋਗੋ ਨੂੰ ਰੰਗ-ਬਿਰੰਗੇ ਗੁਬਾਰਿਆਂ ਨਾਲ ਅਸਮਾਨ ਵਿਚ ਛੱਡਿਆ ਗਿਆ, ਜੋ ਸਕੂਲ ਦੀ ਤਰੱਕੀ, ਸਕਾਰਾਤਮਕ ਸੋਚ ਅਤੇ ਚਮਕਦੇ ਭਵਿੱਖ ਦਾ ਪ੍ਰਤੀਕ ਸੀ। ਇਹ ਰਸਮ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਵੱਲੋਂ ਨਿਭਾਈ ਗਈ। ਇਸ ਮੌਕੇ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ ਸਾਰੇ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮੇਹਨਤ ਤੇ ਚੰਗੇ ਮੁੱਲਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸਿਪਲ ਡਾ. ਏਐੱਸ ਸੇਖੋਂ ਤੇ ਵਾਈਸ ਪ੍ਰਿੰਸਿਪਲ ਡਾ. ਦੀਪਕ ਅਰੋੜਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਉੱਚੇ ਲਕਸ਼ ਬਣਾਉਣ ਤੇ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਹ ਸਮਾਗਮ ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਤੇ ਕਰੁਣਾ ਦੀ ਦੇਖਰੇਖ ਹੇਠ ਸਫਲਤਾਪੂਰਵਕ ਕਰਵਾਇਆ ਗਿਆ। ਅੰਤ ਵਿਚ ਵਿਦਿਆਰਥੀਆਂ ਨੂੰ ਮਠਿਆਈਆਂ, ਚਾਕਲੇਟ ਤੇ ਪੈਨ ਵੰਡੇ ਗਏ। ਇਸ ਮੌਕੇ ਕੋਆਰਡੀਨੇਟਰ ਬਬੀਤਾ, ਲਵਲੀਨ ਕੌਰ ਤੇ ਪੂਜਾ ਡਾਵਰ, ਸ਼੍ਰੀਮਤੀ ਨੰਦਾ, ਸ਼੍ਰੀਮਤੀ ਕਿਰਣ ਨੰਦਾ, ਸ਼੍ਰੀਮਤੀ ਸ਼੍ਰੁਸ਼ਟੀ ਮਹਾਜਨ ਤੇ ਰਵਿੰਦਰਜੀਤ ਕੌਰ ਸਮੇਤ ਸਾਰਾ ਸਟਾਫ ਮੌਜੂਦ ਸੀ।