ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਤੇ ਸੰਗੀਤ ਅਕੈਡਮੀ ਸਪਰੋੜ ਨੰਗਲ ਫਗਵਾੜਾ ਵਿਖੇ 37ਵਾਂ ਸਲਾਨਾ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਦੋ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸਜੇ ਦੀਵਾਨਾਂ ਵਿਚ ਗੁਰੂ ਘਰ ਦੇ ਕੀਰਤਨੀਆਂ ਨੇ ਜਿਨ੍ਹਾਂ ਵਿਚ ਭਾਈ ਬਲਜਿੰਦਰ ਸਿੰਘ ਆਸ਼ਰਮ ਦੇ ਉਸਤਾਦ, ਭਾਈ ਸਨਵੀਰ ਸਿੰਘ, ਭਾਈ ਜੈਦੀਪ ਸਿੰਘ ਕਥਾਵਾਚਕ, ਭਾਈ ਸ਼ਮਸ਼ੇਰ ਸਿੰਘ, ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਨੇਤਰਹੀਨ ਆਸ਼ਰਮ ਦੇ ਬੱਚੇ ਤੇ ਬੱਚੀਆਂ ਨੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਆਏ ਹੋਏ ਮਹਾਂਪੁਰਖਾਂ ਸੰਤ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ, ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਮੁੱਖ ਸੰਚਾਲਕ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ, ਸੰਤ ਬਾਬਾ ਤਲਵਿੰਦਰ ਸਿੰਘ ਪਰਮੇਸ਼ਵਰ ਭੋਗਪੁਰ ਵਾਲੇ, ਸੰਤ ਬਾਬਾ ਤੀਰਥ ਸਿੰਘ ਜੀ ਆਨੰਦਪੁਰ ਤਪ ਅਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ, ਸੰਤ ਬਾਬਾ ਬਲਬੀਰ ਸਿੰਘ ਭਿੰਡਰਕਲਾਂ ਮੋਗਾ, ਸੰਤ ਬਾਬਾ ਹਰਜਿੰਦਰ ਸਿੰਘ ਜੀ ਗੁਰਦੁਆਰਾ ਟਿੱਬਾ ਸਾਹਿਬ ਹਜ਼ੂਰ ਸਾਹਿਬ ਨੰਦੇੜ ਨੇ ਸੰਗਤਾਂ ਨੂੰ ਆਪਣੇ ਕਮਾਏ ਹੋਏ ਪ੍ਰਵਚਨਾਂ ਨਾਲ ਨਿਹਾਲ ਕੀਤਾ। ਉਥੇ ਹੀ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਚਰਨਾਂ ਵਿਚ ਨਤਮਸਤਕ ਹੋਈਆਂ ਜਿਨ੍ਹਾਂ ਵਿਚ ਇਲਾਕੇ ਦੀਆਂ ਮਹਾਨ ਸ਼ਖਸ਼ੀਅਤਾਂ ਸੁਰਿੰਦਰ ਪਾਲ ਸਿੰਘ ਤਹਿਸੀਲਦਾਰ ਸਪਰੋੜ, ਕੁਲਵੰਤ ਸਿੰਘ ਸਪਰੋੜ, ਸੰਤ ਬਾਬਾ ਕਮਲੇਸ਼ ਜੀ, ਕੁਲਦੀਪ ਸਿੰਘ ਜੋਹਲ ਸਪਰੋੜ, ਕੁਲਦੀਪ ਰਾਮ ਸਪਰੋੜ, ਪਰਮਿੰਦਰ ਸਿੰਘ ਲਾਡੀ ਨੰਗਲ ਮੱਝਾ, ਹਰਵਿੰਦਰ ਸਿੰਘ ਪ੍ਰਧਾਨ ਨੰਗਲ ਮੱਝਾ, ਭਾਈ ਜਤਿੰਦਰ ਸਿੰਘ ਪੀਪਲੀ ਸਾਹਿਬ, ਸੁਰਜੀਤ ਸਿੰਘ ਖਾਲਸਾ ਹਰਦਾਸਪੁਰ, ਬਾਬਾ ਮਹਿੰਦਰ ਸਿੰਘ, ਬਾਬਾ ਅਮਰਜੀਤ ਸਿੰਘ ਚਹੇੜੂ, ਸਤਪਾਲ ਸਿੰਘ ਸਰਪੰਚ ਸਲੇਮਪੁਰ, ਜਥੇਦਾਰ ਤਜਿੰਦਰ ਸਿੰਘ ਪਲਾਹੀ, ਬਲਵੀਰ ਸਿੰਘ, ਹਰਜੀਤ ਸਿੰਘ ਗੰਡਵਾ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ, ਅਵਤਾਰ ਸਿੰਘ ਮੰਗੀ, ਸਤਵਿੰਦਰ ਸਿੰਘ ਘੁੰਮਣ, ਹਰਜੀਤ ਸਿੰਘ ਗੰਡਵਾ, ਇਕਬਾਲ ਸਿੰਘ ਭਾਈ ਘਨਈਆ ਜੀ ਸੇਵਾ ਸਿਮਰਨ ਕੇਂਦਰ, ਸੁਰਜੀਤ ਸਿੰਘ ਖਾਲਸਾ ਮੇਹਟਾ, ਭਾਈ ਲਾਲ ਸਿੰਘ ਅਕਾਲਗੜ, ਭਾਈ ਦਲਜੀਤ ਸਿੰਘ ਹੈਡ ਗ੍ਰੰਥੀ ਚੌੜਾ ਖੂਹ ਗੁਰਦੁਆਰਾ, ਮੱਖਣ ਸਿੰਘ ਮਮਤਾ ਫੈੱਡਰੇਸ਼ਨ ਕੈਨੇਡਾ, ਮੋਹਨ ਸਿੰਘ ਗਾਂਧੀ, ਜਸਵੀਰ ਸਿੰਘ, ਆਮ ਆਦਮੀ ਪਾਰਟੀ ਸੀਨੀਅਰ ਆਗੂ ਜੋਗਿੰਦਰ ਸਿੰਘ ਮਾਨ, ਮਨਪ੍ਰੀਤ ਸਿੰਘ ਗਾਭਾ, ਹਰਵਿੰਦਰ ਸਿੰਘ ਬਸਰਾ, ਮੋਹਣਜੀਤ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਭਾਈ ਪਰਮਜੀਤ ਸਿੰਘ ਬਾਹੀਆ, ਅੰਮ੍ਰਿਤ ਪਾਲ ਸਿੰਘ, ਚਰਨਜੀਤ ਸਿੰਘ, ਬਾਬਾ ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ, ਵਿਜੇ ਕੁਮਾਰ, ਗੁਲਸ਼ਨ ਕਪੂਰ, ਜਗਜੀਤ ਸਿੰਘ, ਰਕੇਸ਼ ਕੁਮਾਰ, ਹਰਜੀਤ ਕੌਰ, ਰਜਨੀ, ਕੌਸ਼ਲਿਆ, ਸ਼ਿਵ ਕੁਮਾਰ, ਹਰਜੋਤ ਸਿੰਘ, ਅਵਤਾਰ ਸਿੰਘ ਯੂਕੇ, ਅਜੀਤ ਸਿੰਘ ਮੋਰਾਂਵਾਲੀ, ਸੰਗੀਤਾ ਕੌਰ ਸਿਤਾਰਾ ਯੂਕੇ, ਆਦਿ ਨੇ ਸਮਾਗਮ ਨੂੰ ਕਾਮਯਾਬ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਅੰਤ ਵਿਚ ਮੁੱਖ ਸੇਵਾਦਾਰ ਬਾਬਾ ਮੁਖਤਿਆਰ ਸਿੰਘ ਵੱਲੋਂ ਸਮੂਹ ਸੰਗਤਾਂ ਸਮੂਹ ਕੀਰਤਨੀ ਜੱਥਿਆਂ ਸੰਤਾਂ ਮਹਾਂਪੁਰਸ਼ਾਂ ਦਾ ਸਮਾਗਮ ਨੂੰ ਸਫਲਾ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।