37ਵਾਂ ਸਲਾਨਾ ਸਮਾਗਮ ਕੱਲ
37ਵਾਂ ਸਲਾਨਾ ਸਮਾਗਮ 8 ਮਾਰਚ ਨੂੰ
Publish Date: Fri, 06 Mar 2026 07:11 PM (IST)
Updated Date: Fri, 06 Mar 2026 07:15 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਤੇ ਸੰਗੀਤ ਅਕੈਡਮੀ ਸਪੋਰੜ ਨੰਗਲ ਜੀਟੀ ਰੋਡ ਫਗਵਾੜਾ ਵਿਖੇ 37ਵਾਂ ਸਲਾਨਾ ਸਮਾਗਮ ਮਿਤੀ 8 ਮਾਰਚ ਦਿਨ ਐਤਵਾਰ ਨੂੰ ਆਸ਼ਰਮ ਵਿਖੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਸੰਤ ਮੁਖਤਿਆਰ ਸਿੰਘ ਜੀ ਨੇ ਦੱਸਿਆ ਕਿ ਮਿਤੀ ਛੇ ਮਾਰਚ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੀਆਂ ਲੜੀਆਂ ਆਰੰਭ ਕੀਤੀਆਂ ਜਾਣਗੀਆਂ ਤੇ ਮਿਤੀ 8 ਮਾਰਚ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੇ ਭੋਗ ਉਪਰੰਤ ਸਜੇ ਦੀਵਾਨਾਂ ਵਿਚ ਤਤ ਵੇਤੇ ਖਟ ਦਰਸ਼ਨ ਸੰਤ-ਮਹਾਂਪੁਰਸ਼, ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ ਤੇ ਆਏ ਹੋਏ ਸੰਤ-ਮਹਾਂਪੁਰਸ਼ ਕਥਾ-ਵਿਚਾਰਾਂ ਦੀ ਸਾਂਝ ਪਾਉਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਨੰਦੇੜ ਵਾਲੇ, ਸੰਤ ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਅਨੰਦਪੁਰ ਸਾਹਿਬ ਵਾਲੇ, ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ, ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਵਾਲੇ, ਸੰਤ ਬਾਬਾ ਤਲਵਿੰਦਰ ਸਿੰਘ ਜੀ ਭੋਗਪੁਰ ਵਾਲੇ, ਸੰਤ ਬਾਬਾ ਤੀਰਥ ਸਿੰਘ ਜੀ ਅੱਠਵੀਂ ਅੰਸ਼ ਵੰਸ਼ ਭਾਈ ਜੀਵਨ ਸਿੰਘ ਜੀ, ਗੁਰਦੁਆਰਾ ਅਨੰਦਪੁਰ ਸਾਹਿਬ ਵਾਲੇ ਆਈਆਂ ਸੰਗਤਾਂ ਨਾਲ ਕਥਾ-ਵਿਚਾਰਾਂ ਦੀ ਸਾਂਝ ਪਾਉਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਨਵੀਰ ਸਿੰਘ ਜੀ ਜਲੰਧਰ ਵਾਲੇ, ਬਾਬਾ ਸੂਬਾ ਸਿੰਘ ਤੇ ਸ਼ਮਸ਼ੇਰ ਸਿੰਘ ਚੰਦੂਆਣਾ ਸਾਹਿਬ ਵਾਲੇ, ਭਾਈ ਜੈਦੀਪ ਸਿੰਘ ਕਥਾਵਾਚਕ ਫਗਵਾੜੇ ਵਾਲੇ, ਭਾਈ ਜਗਜੀਤ ਸਿੰਘ ਅਨੰਦਪੁਰ ਸਾਹਿਬ ਵਾਲੇ, ਭਾਈ ਜਸਪਾਲ ਸਿੰਘ ਜੀ ਅਖੰਡ ਕੀਰਤਨੀ ਜੱਥਾ ਜਲੰਧਰ ਵਾਲੇ ਆਈਆਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਮੈਡੀਕਲ ਜਾਂਚ ਕੈਂਪ ਵੀ ਲਗਾਏ ਜਾ ਰਹੇ ਹਨ. ਜਿਨ੍ਹਾਂ ਵਿਚ ਡਾ. ਐੱਚ ਮਿੱਤਰਾ ਵੱਲੋਂ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਵੇਗਾ, ਜਿਥੇ ਲੋੜਵੰਦਾਂ ਨੂੰ ਐਨਕਾਂ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਡਾ. ਸੰਦੀਪ ਸ਼ਰਮਾ ਮੁਫਤ ਹੋਮਿਓਪੈਥੀ ਕੈਂਪ ਲਗਾਉਣਗੇ। ਹੱਡੀਆਂ ਦੇ ਮਾਹਰ ਡਾ. ਵਾਸੀਮ ਅਹਿਮਦ ਵੱਲੋਂ ਮੁਫਤ ਚੈੱਕਅਪ ਕੈਂਪ ਲਗਾਇਆ ਜਾਵੇਗਾ। ਬਲੱਡ ਬੈਂਕ ਸਿਵਲ ਹਸਪਤਾਲ ਜਲੰਧਰ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਸਮਾਗਮਾਂ ਵਿਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ।