ਦੌਲਤਪੁਰ ’ਚ 36ਵਾਂ ਸਲਾਨਾ ਜਾਗਰਣ 14 ਨੂੰ
ਦੌਲਤਪੁਰ ਵਿੱਚ 36ਵਾਂ ਸਲਾਨਾ ਜਾਗਰਣ 14 ਨੂੰ
Publish Date: Tue, 10 Mar 2026 07:12 PM (IST)
Updated Date: Tue, 10 Mar 2026 07:15 PM (IST)

--- ਵੱਡੀ ਗਿਣਤੀ ’ਚ ਸੰਤ ਮਹਾਂਪੁਰਸ਼ ਜਾਗਰਣ ’ਚ ਕਰਨਗੇ ਸ਼ਿਰਕਤ, ਸੰਗਤਾਂ ਨੂੰ ਦੇਣਗੇ ਆਸ਼ੀਰਵਾਦ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਜਗਦੰਬੇ ਜਾਗਰਣ ਕਮੇਟੀ ਦੌਲਤਪੁਰ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਮਾਤਾ ਸ਼ੇਰਾਂਵਾਲੀ ਜੀ ਦਾ 36ਵਾਂ ਜਾਗਰਣ 14 ਮਾਰਚ ਦਿਨ ਸ਼ਨੀਵਾਰ ਨੂੰ ਪਿੰਡ ਦੌਲਤਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਤੇ ਨੰਬਰਦਾਰ ਟੋਨੀ ਦੌਲਤਪੁਰ ਤੇ ਨਾਮਵਰ ਪਹਿਲਵਾਨ ਗੋਨੀ ਦੌਲਤਪੁਰ ਨੇ ਦੱਸਿਆ ਕਿ ਇਸ ਜਾਗਰਣ ਵਿਚ ਬਾਬਾ ਬਲਦੇਵ ਕ੍ਰਿਸ਼ਨ ਜੀ ਗਿੱਲਾਂ ਵਾਲੇ, ਬਾਬਾ ਜੱਗਾ ਜੀ ਮਬਲੀਪੁਰ ਵਾਲੇ, ਬਾਬਾ ਜਸਵਿੰਦਰ ਜੀ ਔਜਲਿਆਂ ਵਾਲੇ, ਬਾਬਾ ਨਸੀਰੇਵਾਲ ਵਾਲੇ ਤੇ ਬਾਬਾ ਅਰਵਾਲ ਪਿੰਡ ਵਾਲੇ ਆਦਿ ਮਹਾਂਪੁਰਸ਼ ਉਚੇਚੇ ਤੌਰ ’ਤੇ ਮਾਤਾ ਦੇ ਦਰਬਾਰ ਵਿਚ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦੇਣਗੇ। ਇਸ ਜਾਗਰਣ ਦੀ ਸ਼ੁਰੂਆਤ ਭਗਤ ਮਲਕੀਤ ਕੜਾਕਾ ਸ਼ੇਖੂਪੁਰ ਵਾਲੇ ਆਰਤੀ ਤੇ ਗਣੇਸ਼ ਵੰਦਨਾ ਨਾਲ ਕਰਨਗੇ ਤੇ ਤਾਰਾ ਰਾਣੀ ਦੀ ਕਥਾ ਸੁਣਾਉਣਗੇ। ਇਸ ਤੋਂ ਇਲਾਵਾ ਮਨਜੀਤ ਫਰਿਆਦ ਤੇ ਬੀਬਾ ਮਨਜੀਤ ਕੌਰ, ਸੋਨੂੰ ਵਿਰਕ ਪਟਿਆਲਾ, ਮੈਡਮ ਗਗਨ ਬਰਾੜ ਲੁਧਿਆਣਾ, ਮੈਡਮ ਹੁਸਨਪ੍ਰੀਤ ਹੰਸ ਲੁਧਿਆਣਾ, ਜੋਗਿੰਦਰ ਸਿੰਘਪੁਰੀਆ ਗੁਰਦਾਸਪੁਰ, ਅਤੇ ਬਲਬੀਰ ਸ਼ੇਰਪੁਰੀ ਆਦਿ ਪੰਜਾਬੀ ਗਾਇਕਾਂ ਵੱਲੋਂ ਮਾਤਾ ਦੀਆਂ ਭੇਟਾਂ ਰਾਹੀਂ ਆਪਣੀਆਂ ਹਾਜ਼ਰੀਆਂ ਲਗਵਾਈਆਂ ਜਾਣਗੀਆਂ। ਇਸ ਜਾਗਰਣ ਨੂੰ ਸਫਲ ਬਣਾਉਣ ਵਿਚ ਜਾਗਰਣ ਕਮੇਟੀ ਦੇ ਸਰਪ੍ਰਸਤ ਟੋਨੀ ਦੌਲਤਪੁਰੀਆ, ਸਟੇਟ ਐਵਾਰਡੀ ਰੌਸ਼ਨ ਖੈੜਾ, ਐੱਸਡੀਓ ਖੈੜਾ ਮੰਦਰ ਗੁਰਨਾਮ ਸਿੰਘ ਬਾਜਵਾ, ਨਰੇਸ਼ ਸੂਜੋ ਕਾਲੀਆ, ਲਾਭ ਚੰਦ ਨੰਬਰਦਾਰ ਥਿਗਲੀ, ਤੇਜਵਿੰਦਰ ਸਿੰਘ ਸਾਬਕਾ ਸਰਪੰਚ ਖੈੜਾ, ਬੀਬੀ ਰਾਜਵਿੰਦਰ ਕੌਰ ਸਰਪੰਚ ਖੈੜਾ, ਕਮਲਜੀਤ ਸਿੰਘ ਨੰਬਰਦਾਰ ਖੈੜਾ, ਸਤਨਾਮ ਸਿੰਘ ਚੇਅਰਮੈਨ, ਹਰਜੀਤ ਸਿੰਘ, ਹਰਮੇਸ਼ ਖੈੜਾ ਸੈਕਟਰੀ ਕੁਲਬੀਰ ਸਿੰਘ ਬਲਾਕ ਸੰਮਤੀ ਖੈੜਾ, ਪ੍ਰਧਾਨ ਮੰਗਤ ਰਾਮ ਮੱਟੂ, ਦਲਜੀਤ ਸ਼ਰਮਾ, ਲੱਡੂ ਪਹਿਲਵਾਨ ਤੇ ਪ੍ਰਦੀਪ ਕਾਲੀਆ ਆਦਿ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਮੌਕੇ ਗੁਰੂ ਦਾ ਲੰਗਰ ਅਟੁੱਟ ਵਰਤੇਗਾ।