35ਵਾਂ ਭਗਵਤੀ ਜਾਗਰਣ 26 ਨੂੰ
ਪਿੰਡ ਸਾਹਨੀ ਵਿਖੇ 35ਵਾਂ ਭਗਵਤੀ ਜਾਗਰਣ 26 ਮਾਰਚ ਨੂੰ
Publish Date: Fri, 13 Mar 2026 06:49 PM (IST)
Updated Date: Fri, 13 Mar 2026 06:51 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਗਵਾੜਾ : ਯੁਵਾ ਸ਼ਿਵ ਸ਼ਕਤੀ ਸ਼ਿਵ ਮੰਦਿਰ ਸਾਹਨੀ ਵੱਲੋਂ ਪਵਿੱਤਰ ਸ਼੍ਰੀ ਰਾਮਨੌਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਲਾਨਾ ਮਾਂ ਭਗਵਤੀ ਜੀ ਦਾ 35ਵਾਂ ਜਾਗਰਣ ਸਮਾਗਮ ਸ਼ਿਵ ਮੰਦਿਰ ਸਾਹਨੀ ਵਿਖੇ ਸਭਾ ਦੇ ਪ੍ਰਧਾਨ ਸ਼੍ਰੀ ਦੇਵਿੰਦਰ ਪਿੰਕੂ ਦੀ ਅਗਵਾਈ ਵਿਚ ਮਿਤੀ 26 ਮਾਰਚ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ਼ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਦੇਵਿੰਦਰ ਪਿੰਕੂ ਨੇ ਦੱਸਿਆ ਕਿ ਜਾਗਰਣ ਦੇ ਸਲਾਨਾ ਸਮਾਗਮ ਪਿੰਡ ਦੀਆਂ ਸਮੂਹ ਸੰਗਤਾਂ ਤੇ ਐੱਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਦੇ ਗੱਦੀ ਨਸ਼ੀਨ ਸਾਈਂ ਬਾਬਾ ਕਰਨੈਲ ਸ਼ਾਹ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਣਗੇ ਤੇ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦੇਣਗੇ। ਉਨ੍ਹਾਂ ਦੱਸਿਆ ਜਾਗਰਣ ਦੇ ਸਮਾਗਮ ਵਿਚ ਇਸ ਵਾਰ ਪੰਜਾਬੀ ਸੰਗੀਤ ਦੀਆਂ ਬਹੁਤ ਹੀ ਮਸ਼ਹੂਰ ਸ਼ਖ਼ਸ਼ੀਅਤਾਂ ਗਾਇਕ ਹਰਮਨ ਜਰਮਨ ਤੇ ਪ੍ਰੋਫੈਸਰ ਰਾਜਨ ਰਾਜ ਤੇ ਖੁਸ਼ਪ੍ਰੀਤ ਆਪਣੀ ਹਾਜ਼ਰੀ ਭਰਨਗੇ। ਸ਼ਿਵ ਮੰਦਿਰ ਸਾਹਨੀ ਦੇ ਮੁੱਖ ਪੁਜਾਰੀ ਬਾਬਾ ਮਹੇਸ਼ ਚੰਦਰ ਤੇ ਪ੍ਰਧਾਨ ਦੇਵਿੰਦਰ ਪਿੰਕੂ ਵੱਲੋਂ ਸਮੂਹ ਇਲਾਕਾ ਵਾਸੀ ਸੰਗਤਾਂ ਨੂੰ ਜਾਗਰਣ ਵਿਚ ਹਾਜ਼ਰੀਆਂ ਭਰ ਕੇ ਤੇ ਸਹਿਯੋਗ ਕਰ ਕੇ ਮਹਾਂਮਾਈ ਦੇ ਅਸ਼ੀਰਵਾਦ ਪ੍ਰਾਪਤ ਕਰਨ ਤੇ ਆਪਣੇ ਜੀਵਨ ਨੂੰ ਸਫ਼ਲਾ ਕਰਨ ਦੀ ਨਿਮਰਤਾ ਸਹਿਤ ਅਪੀਲ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਚੰਦਰ ਸ਼ੇਖਰ, ਜਤਿੰਦਰ, ਵਿਕਾਸ ਕੌਸ਼ਲ, ਦਲਜੀਤ ਸੌਨੂ, ਸੰਜੀਵ ਕੁਮਾਰ ਗੋਗੂ, ਐੱਨਆਰਆਈ ਵੀਰ ਕੁਲਵਿੰਦਰ ਡਾਰਲੀ, ਬੱਬੂ ਕੌਸ਼ਲ, ਮੋਹਿਤ ਕੌਸ਼ਲ ਸਮੇਤ ਹੋਰ ਸੰਗਤਾਂ ਹਾਜ਼ਰ ਸਨ।