35 ਕੁੱਕ ਬੀਬੀਆਂ ਅਤੇ ਲੋੜ੍ਹਵੰਦਾਂ ਨੂੰ ਕੰਬਲ ਵੰਡੇ
ਕਲੱਸਟਰ ਭਾਣੋ ਲੰਗਾ (ਕਪੂਰਥਲਾ - 1) ਵਿਖੇ 35 ਮਿਡ ਡੇ ਮੀਲ ਕੁੱਕ ਬੀਬੀਆਂ ਅਤੇ ਲੋੜ੍ਹਵੰਦ ਮਹਿਲਾਵਾਂ ਨੂੰ ਕੀਤੇ ਕੰਬਲ ਵੰਡੇ
Publish Date: Fri, 09 Jan 2026 08:29 PM (IST)
Updated Date: Fri, 09 Jan 2026 08:33 PM (IST)

---ਲੋੜਵੰਦਾਂ ਦੀ ਸਹਾਇਤਾ ਕਰਨਾ ਇਨਸਾਨੀਅਤ ਨਾਤੇ ਸਾਡਾ ਫ਼ਰਜ਼ : ਸਤਵੰਤ ਟੂਰਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਕਪੂਰਥਲਾ ਦੀ ਤਹਿਸੀਲ ਇਕਾਈ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੀ ਯਾਦ ਨੂੰ ਸਮਰਪਿਤ ਅੱਜ ਕਲੱਸਟਰ ਭਾਣੋ ਲੰਗਾ (ਕਪੂਰਥਲਾ-1) ਵਿਖੇ ਵੈੱਲਫੇਅਰ ਫੈੱਡਰੇਸ਼ਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਤਵੰਤ ਟੂਰਾ ਅਤੇ ਮਨਜੀਤ ਗਾਟ ਦੀ ਪ੍ਰੇਰਨਾ ਤਹਿਤ ਕਲੱਸਟਰ ਇੰਚਾਰਜ ਸੰਤੋਖ ਸਿੰਘ ਮੱਲ੍ਹੀ ਦੀ ਦੇਖ-ਰੇਖ ਹੇਠ 35 ਮਿਡ ਡੇ ਮੀਲ ਕੁੱਕ ਬੀਬੀਆਂ ਨੂੰ ਕੰਬਲ ਵੰਡੇ ਗਏ। ਫੈੱਡਰੇਸ਼ਨ ਕਪੂਰਥਲਾ ਨਾਲ਼ ਜੁੜੇ ਅਧਿਆਪਕ ਸਾਥੀਆਂ ਵੱਲੋਂ ਸਾਂਝੇ ਤੌਰ ਉੱਤੇ ਫੰਡ ਇਕੱਠਾ ਕਰਕੇ ਲੋੜ੍ਹਵੰਦ ਮਿਡ ਡੇ ਮੀਲ ਕੁੱਕ ਬੀਬੀਆਂ ਨੂੰ ਹਰ ਸਾਲ ਕੰਬਲ ਵੰਡਣ ਦੀ ਸੇਵਾ ਅਤੇ ਇਸੇ ਨੇਕ ਰਸਮ ਨੂੰ ਅੱਗੇ ਤੋਰਦਿਆਂ ਫੈਡਰੇਸ਼ਨ ਕਪੂਰਥਲਾ ਦੀ ਤਹਿਸੀਲ ਇਕਾਈ ਵੱਲੋਂ ਵੀ ਦੂਸਰੇ ਸਾਲ ਮਿਡ ਡੇ ਮੀਲ ਕੁੱਕ ਬੀਬੀਆਂ ਨੂੰ ਅੱਜ ਜ਼ਿਲ੍ਹਾ ਪ੍ਰਧਾਨ ਸਤਵੰਤ ਟੂਰਾ ਅਤੇ ਮਨਜੀਤ ਗਾਟ ਅਤੇ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਕੰਬਲ ਵੰਡੇ ਗਏ। ਫੈੱਡਰੇਸ਼ਨ ਕਪੂਰਥਲਾ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਨਿਧੜਕ, ਲਖਵੀਰ ਸਿੰਘ ਜਨਰਲ ਸਕੱਤਰ, ਵਿਨੋਦ ਕੁਮਾਰ ਫ਼ਗਵਾੜਾ, ਫੈੱਡਰੇਸ਼ਨ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਮਨਜੀਤ ਦਾਸ ਡੌਲਾ, ਮੈਡਮ ਨੀਰੂ ਬਾਲਾ ਬਲੇਹਰ ਖਾਨਪੁਰ, ਜਗਤਾਰ ਸਿੰਘ ਮੰਡ, ਬਲਜਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਮਠਾੜੂ, ਹਰਜਿੰਦਰ ਸਿੰਘ ਨਾਂਗਲੂ, ਮੈਡਮ ਸੰਤੋਸ਼ ਕੌਰ ਝੰਮਟ, ਡਾ. ਨਵਰੀਤ ਕੌਰ ਝੰਮਟ, ਡਾ. ਪਰਮਜੀਤ ਕੌਰ ਬੀਆਰਸੀ, ਮੈਡਮ ਸਪ੍ਰੀਤ ਕੌਰ, ਮੈਡਮ ਨਵਦੀਪ ਕੌਰ, ਮੈਡਮ ਮਮਤਾ ਰਾਣੀ, ਓਮ ਪ੍ਰਕਾਸ਼ ਆਰਸੀਐੱਫ, ਮੈਡਮ ਰਜਵੰਤ ਕੌਰ, ਹਰਜਿੰਦਰ ਸਿੰਘ ਹੈਰੀ, ਮੈਡਮ ਦਵਿੰਦਰ ਕੌਰ, ਮੈਡਮ ਕੁਲਵਿੰਦਰ ਕੌਰ, ਕੇਹਰ ਸਿੰਘ ਪੰਜਾਬ ਪੁਲਿਸ, ਅਵਤਾਰ ਸਿੰਘ ਝੰਮਟ, ਮੈਡਮ ਹਰਜਿੰਦਰ ਕੌਰ ਡੌਲਾ ਆਦਿ ਦੀ ਹਾਜ਼ਰੀ ’ਚ ਫੈਡਰੇਸ਼ਨ ਦੀ ਤਹਿਸੀਲ ਕਪੂਰਥਲਾ ਵੱਲੋਂ 35 ਤੋਂ ਵੱਧ ਮਿਡ ਡੇ ਮੀਲ ਕੁੱਕ ਬੀਬੀਆਂ ਤੋਂ ਇਲਾਵਾ ਹੋਰ ਲੋੜਵੰਦ ਭੈਣਾਂ ਨੂੰ ਕੰਬਲ ਤਕਸੀਮ ਕਰਦਿਆਂ ਪ੍ਰਧਾਨ ਸਤਵੰਤ ਟੂਰਾ ਨੇ ਆਖਿਆ ਕਿ ਲੋੜਵੰਦਾਂ ਦੀ ਸਮੇਂ ਸਿਰ ਸਹਾਇਤਾ ਕਰਨਾ ਇਨਸਾਨੀਅਤ ਦੇ ਨਾਤੇ ਸਾਡਾ ਫ਼ਰਜ਼ ਹੈ। ਉਨ੍ਹਾਂ ਆਖਿਆ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਯਾਦ ਨੂੰ ਸਮਰਪਿਤ ਜਥੇਬੰਦੀ ਵੱਲੋਂ ਇਹ ਜੋ ਹਰ ਸਾਲ ਕੰਬਲ ਵੰਡਣ ਦਾ ਉਪਰਾਲਾ ਕੀਤਾ ਜਾਂਦਾ ਹੈ, ਨੂੰ ਇੰਝ ਹੀ ਨਿਰੰਤਰ ਜਾਰੀ ਰੱਖਣ ਦਾ ਯਤਨ ਕੀਤਾ ਜਾਵੇਗਾ।