30ਵਾਂ ਸਾਲਾਨਾ ਅੱਖਾਂ ਦਾ ਚੈੱਕਅਪ ਕੈਂਪ 3 ਨੂੰ
30ਵਾਂ ਸਾਲਾਨਾ ਅੱਖਾਂ ਦਾ ਚੈੱਕਅਪ ਕੈਂਪ 3 ਮਾਰਚ ਨੂੰ
Publish Date: Fri, 27 Feb 2026 07:03 PM (IST)
Updated Date: Fri, 27 Feb 2026 07:07 PM (IST)
--ਲੋੜਵੰਦ ਮਰੀਜ਼ਾਂ ਦੇ ਮੁਫ਼ਤ ਲੈਂਜ਼ ਪਾਏ ਜਾਣਗੇ : ਪਵਨ ਧੁੰਨਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੁਭਾਸ਼ ਪੈਲੇਸ ਤੇ ਰਿਜ਼ੋਰਟਸ (ਧੁੰਨਾ ਟਾਵਰ) ਕਪੂਰਥਲਾ ਵਿਖੇ ਸੁਭਾਸ਼ ਚੰਦਰ ਧੁੰਨਾ ਦੀ ਯਾਦ ਵਿਚ ਮੁਫ਼ਤ ਅੱਖਾਂ ਦੇ ਮੋਤੀਏ ਦਾ ਆਪ੍ਰੇਸ਼ਨ ਕੈਪ 3 ਮਾਰਚ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਪਵਨ ਧੁੰਨਾ ਨੇ ਦੱਸਿਆ ਕਿ ਇਸ ਵਿਚ ਰਾਜਨ ਮੈਮੋਰੀਅਲ ਆਈ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰ ਅੱਖਾਂ ਦਾ ਮੁਆਇਨਾ ਕਰਨਗੇ ਤੇ ਮੁਫ਼ਤ ਲੈਬਾਰਟਰੀ ਟੈਸਟ ਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਮਰੀਜ਼ਾਂ ਦੇ ਆਪ੍ਰੇਸ਼ਨ ਜਲੰਧਰ ਦੇ ਪ੍ਰਸਿੱਧ ਅੱਖਾਂ ਦੇ ਹਸਪਤਾਲ ਰਾਜਨ ਮੈਮੋਰੀਅਲ ਆਈ ਹਸਪਤਾਲ ਵਿਚ ਮੁਫ਼ਤ ਕੀਤੇ ਜਾਣਗੇ ਤੇ ਮਰੀਜ਼ਾਂ ਨੂੰ ਜਲੰਧਰ ਲਿਜਾਣ ਤੇ ਲਿਆਉਂਣ, ਜਲੰਧਰ ਰਹਿਣ ਤੇ ਖਾਣ ਦਾ ਪ੍ਰਬੰਧ ਸੁਭਾਸ਼ ਮੈਮੋਰੀਅਲ ਟਰੱਸਟ ਵੱਲੋਂ ਮੁਫ਼ਤ ਕੀਤਾ ਜਾਵੇਗਾ ਤੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਵਿਚ ਮੁਫ਼ਤ ਲੈਂਜ਼ ਪਾਏ ਜਾਣਗੇ। ਕੈਂਪ ਵਿਚ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਅਸ਼ਨੀ ਧੁੰਨਾ, ਅਵਿਨਾਸ਼ ਧੁੰਨਾ, ਸ਼ਿਵ ਧੁੰਨਾ, ਅਜੇ ਧੁੰਨਾ, ਹਰਜੀਤ ਸਿੰਘ ਭਾਟੀਆ, ਅਸ਼ੋਕ ਗੋਗਨਾ ਆਦਿ ਹਾਜ਼ਰ ਸਨ।