ਮੰਡ ਇਲਾਕੇ ’ਚ ਛੋਟੇ ਕਿਸਾਨਾਂ ਦੇ 25 ਨਵੇਂ ਖੇਤ ਤਿਆਰ
ਮੰਡ ਇਲਾਕੇ ਵਿੱਚ ਛੋਟੇ ਕਿਸਾਨਾਂ ਦੇ 25 ਨਵੇਂ ਖੇਤ ਤਿਆਰ
Publish Date: Wed, 04 Feb 2026 09:08 PM (IST)
Updated Date: Thu, 05 Feb 2026 04:14 AM (IST)

* ਸੰਤ ਸੀਚੇਵਾਲ ਦੀ ਅਗਵਾਈ ਵਿੱਚ ਕਾਰਸੇਵਾ ਜਾਰੀ ਕੈਪਸਨ- : 4ਕੇਪੀਟੀ30 ਮੰਡ ਖੇਤਰ ਵਿੱਚ ਜ਼ਮੀਨ ਪੱਧਰੀ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਪੀੜਤ ਕਿਸਾਨ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮੰਡ ਇਲਾਕਾ, ਜੋ ਬਿਆਸ ਦਰਿਆ ਅਤੇ ਹੜ੍ਹ ਦੀਆਂ ਭਾਰੀ ਆਪਦਾਵਾਂ ਨਾਲ ਪ੍ਰਭਾਵਿਤ ਹੋ ਚੁਕਿਆ ਸੀ, ਅੱਜ ਵੀ ਕਈ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। 6 ਮਹੀਨੇ ਪਹਿਲਾਂ ਆਈ ਹੜ੍ਹ ਨੇ ਇਲਾਕੇ ਦੇ ਕਿਸਾਨਾਂ ਦੇ ਖੇਤਾਂ ਨੂੰ ਰੇਤ ਅਤੇ ਗਾਰ ਨਾਲ ਭਰ ਦਿੱਤਾ ਸੀ, ਜਿਸ ਨਾਲ ਫਸਲਾਂ ਦੀ ਵੱਡੀ ਤਬਾਹੀ ਹੋਈ। ਪਰ ਇਸ ਦੇ ਬਾਵਜੂਦ, ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਚੱਲ ਰਹੀ ਕਾਰਸੇਵਾ ਨੇ ਇਲਾਕੇ ਦੇ ਕਿਸਾਨਾਂ ਲਈ ਨਵੀਂ ਉਮੀਦ ਜਗਾ ਦਿੱਤੀ ਹੈ । ਸੰਤ ਸੀਚੇਵਾਲ ਦੀ ਅਗਵਾਈ ਵਿੱਚ ਹੇਠਾਂ ਪਿਛਲੇ 6 ਮਹੀਨੇ ਤੋਂ ਜਾਰੀ ਕਾਰਸੇਵਾ ਦੇ ਨਤੀਜੇ ਵਜੋਂ, 25 ਨਵੇਂ ਖੇਤ ਫਸਲ ਬੀਜਣ ਲਈ ਤਿਆਰ ਕਰ ਲਏ ਗਏ ਹਨ। ਇਸ ਤੋਂ ਪਹਿਲਾਂ, ਦਸੰਬਰ ਮਹੀਨੇ ਵਿੱਚ 150 ਤੋਂ 200 ਏਕੜ ਖੇਤਾਂ ਨੂੰ ਤਿਆਰ ਕਰਕੇ ਕਣਕ ਦੀ ਬਿਜਾਈ ਕਰਵਾਈ ਸੀ, ਜਿਸ ਦਾ ਅੱਜ ਮੰਡ ਇਲਾਕੇ ਦੇ ਹਰੇ ਭਰੇ ਖੇਤਾਂ ਵਿੱਚ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ। ਇਲਾਕੇ ਦੇ ਇੱਕ ਕਿਸਾਨ, ਸਤਵਿੰਦਰ ਸਿੰਘ ਦਾ ਕਹਿਣਾ ਹੈ, ਹੜ੍ਹ ਦੇ ਬਾਵਜੂਦ, ਸੰਤ ਜੀ ਦੀ ਮਦਦ ਨਾਲ ਮੈਂ ਆਪਣੇ ਖੇਤ ਵਿੱਚ ਕਣਕ ਬੀਜ ਸਕਿਆ। ਉਹ ਸੱਚਮੁਚ ਕਿਸਾਨਾਂ ਦੇ ਲਈ ਮਸੀਹਾ ਬਣ ਕੇ ਉਭਰੇ ਹਨ। ਉਸਨੇ ਦੱਸਿਆ ਕਿ ਜਦੋਂ ਹੜ੍ਹ ਆਏ ਸੀ, ਉਸ ਸਮੇਂ ਇਲਾਕੇ ਦੇ ਕਿਸਾਨਾਂ ਲਈ ਇੱਕ ਵੱਡੀ ਮੁਸ਼ਕਿਲ ਦਾ ਸਮਾਂ ਸੀ। ਬਹੁਤ ਸਾਰੇ ਕਿਸਾਨਾਂ ਨੂੰ ਆਪਣੇ ਪਸ਼ੂਆਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਭੇਜਣਾ ਪਿਆ ਸੀ। ਪਰ ਸੰਤ ਸੀਚੇਵਾਲ ਦੇ ਆਰੰਭੀ ਦਿਨਾਂ ਤੋਂ ਹੀ ਸ਼ੁਰੂ ਹੋਈ ਕਾਰਸੇਵਾ ਨੇ ਲੋਕਾਂ ਵਿੱਚ ਨਵੀਂ ਉਮੀਦ ਪੈਦਾ ਕੀਤੀ। ਹੁਣ, ਮੰਡ ਇਲਾਕੇ ਵਿੱਚ ਨਵੇ ਖੇਤ ਫਸਲ ਬੀਜਣ ਲਈ ਤਿਆਰ ਹੋ ਰਹੇ ਹਨ । ਸੰਤ ਬਲਬੀਰ ਸਿੰਘ ਸੀਚੇਵਾਲ ਅਕਸਰ ਕਿਸਾਨਾਂ ਨੂੰ ਆਪਣੇ ਉਤਸਾਹ ਭਰੇ ਬੋਲਾਂ ਨਾਲ ਪ੍ਰੇਰਿਤ ਕਰਦੇ ਹਨ: ਹੌਸਲਾ ਨਾ ਛੱਡੋ, ਠੀਕ ਕਰਕੇ ਦੇਵਾਂਗੇ । ਇਹ ਗੱਲ ਇਲਾਕੇ ਦੇ ਕਿਸਾਨਾਂ ਲਈ ਇੱਕ ਨਵੀਂ ਉਮੀਦ ਦੀ ਕਿਰਨ ਬਣ ਗਈ ਹੈ, ਜਿਸ ਨਾਲ ਉਹ ਆਪਣੇ ਦਰਦ ਭਰੇ ਸਮੇਂ ਤੋਂ ਬਾਅਦ ਮੁੜ ਉਭਰ ਰਹੇ ਹਨ।