21ਵਾਂ ਮੂਰਤੀ ਸਥਾਪਨਾ ਦਿਵਸ 24 ਨੂੰ
21ਵਾਂ ਮੂਰਤੀ ਸਥਾਪਨਾ ਦਿਵਸ 24 ਨੂੰ
Publish Date: Sat, 14 Feb 2026 07:52 PM (IST)
Updated Date: Sat, 14 Feb 2026 07:54 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਗਵਾੜਾ : ਮਾਤਾ ਚਿੰਤਪੁਰਨੀ ਮੰਦਰ ਸੱਤਿਆ ਮਾਤਾ ਮੰਦਰ ਰੇਨੂ ਦੇਵਾ ਜੀ ਸਤਿ ਕਰਤਾਰੀਆਂ ਮੁਹੱਲਾ ਫਗਵਾੜਾ ਵਿਖੇ 21ਵਾਂ ਮੂਰਤੀ ਸਥਾਪਨਾ ਦਿਵਸ ਮਿਤੀ 24 ਫਰਵਰੀ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮਿਤੀ 14 ਫਰਵਰੀ ਤੋਂ ਪ੍ਰਭਾਤ ਫੇਰੀਆਂ ਦੀ ਲੜੀ ਆਰੰਭ ਕੀਤੀ ਜਾਵੇਗੀ ਤੇ 24 ਫਰਵਰੀ ਦਿਨ ਮੰਗਲਵਾਰ ਨੂੰ ਝੰਡੇ ਦੀ ਪਰਿਕਰਮਾ, ਹਵਨਯੱਗ, ਝੰਡੇ ਦੀ ਰਸਮ, ਭੰਡਾਰਾ, ਜੋਤੀ ਪੂਜਨ ਤੇ ਜਾਗਰਣ ਤੋਂ ਬਾਅਦ ਸਮਾਗਮ ਦੀ ਸਮਾਪਤੀ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਰੇਨੂ ਬਾਲਾ ਸ਼ਰਮਾ ਦੇਵਾ ਜੀ, ਮਹੰਤ ਮਨੋਜ ਕੁਮਾਰ ਸ਼ਰਮਾ ਜੀ, ਸੁਖਨੰਦਨ ਸ਼ਰਮਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਸਮਾਗਮ ਵਿਚ ਪਹੁੰਚ ਕੇ ਮਾਤਾ ਰਾਣੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ।