ਸਾਇੰਸ ਸਿਟੀ ਵਿਖੇ ਡੌਗ ਸ਼ੋਅ 8 ਨੂੰ
ਸਾਇੰਸ ਸਿਟੀ ਵਿਖੇ 21ਵਾਂ ਤੇ 22ਵਾਂ ਡੋਗ ਸ਼ੋਅ 8 ਨੂੰ
Publish Date: Mon, 02 Mar 2026 07:09 PM (IST)
Updated Date: Mon, 02 Mar 2026 07:10 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵੱਲੋਂ 21ਵਾਂ ਤੇ 22ਵਾਂ ਸਲਾਨਾ ਆਲ ਬ੍ਰੀਡ ਡੌਗ ਸ਼ੋਅ 8 ਮਾਰਚ 2026 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅ ਆਮ ਲੋਕਾਂ ਨੂੰ ਪਾਲਤੂ ਜਾਨਵਰਾਂ ਵਿਚਲੀ ਜੈਵਿਕ ਵਿਭਿੰਨਤਾ ਤੇ ਜੀਨ ਪੂਲ ਦੀ ਜਾਣਕਾਰੀ ਦੇਣ ਲਈ ਇਕ ਪਲੇਟਫ਼ਾਰਮ ਹੋਵੇਗਾ। ਇਹ ਜਾਣਕਾਰੀ ਇਸ ਸ਼ੋਅ ਦੇ ਕੋਆਰਡੀਨੇਟਰ ਡਾ. ਮੋਨੀਸ਼ ਸੋਇਨ ਵਿਗਿਆਨ-ਡੀ ਸਾਇੰਸ ਸਿਟੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ 35 ਤੋਂ ਵੱਧ ਪ੍ਰਜਾਤੀਆਂ ਦੇ 300 ਤੋਂ ਵੱਧ ਕੁੱਤੇ ਜਿਵੇਂ ਕਿ ਜਰਮਨ ਸ਼ੈਫ਼ਰਡ, ਲੈਬਰੇਡੋਰ ਰਿਟਵੀਲ, ਡਾਬਰਮੈਨ ਪਿੰਚਰ, ਅਮਰੀਕਨ ਬੁਲਡਾਗ, ਬੌਕਸਰ, ਰੋਟਵੀਲ੍ਹਰ ਗਰੇਟ ਡੇਨ ਆਦਿ ਹਿੱਸਾ ਲੈ ਰਹੇ ਹਨ। ਕੋਲਕਾਤਾ ਤੋਂ ਅਵਿੰਨਦਨ ਸ਼ਰਮਾ, ਬੰਗਲੌਰ ਤੋਂ ਵਿਸਵਾਸ ਬੱਸਰਾਜ ਤੇ ਨੋਇਡਾ ਤੋਂ ਮੈਡਮ ਖੇਮਲਵਿਸਕਾ ਇਸ ਸ਼ੋਅ ਵਿਚ ਜਿਊਰੀ ਮੈਂਬਰਾਂ ਵਜੋਂ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇੰਡੀਅਨ ਕੈਨਲ ਕਲੱਬ ਦੇ ਪ੍ਰਵਾਨਿਤ ਨੁਮਾਇੰਦੇ ਡਾ. ਅੰਕਿਤ ਛਿੱਬੜ ਵੱਲੋਂ ਕੇਸੀਆਈ ਸਿੰਗਲ ਡੌਗ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ।