ਅੱਖਾਂ ਦੇ ਜਾਂਚ ਕੈਂਪ ਦਾ 216 ਮਰੀਜ਼ਾਂ ਨੇ ਲਿਆ ਲਾਭ
172ਵੇਂ ਅੱਖਾਂ ਦੇ ਫ਼ਰੀ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ 'ਚ 216 ਮਰੀਜਾਂ ਦਾ ਚੈਕਅੱਪ
Publish Date: Sun, 01 Mar 2026 08:13 PM (IST)
Updated Date: Sun, 01 Mar 2026 08:16 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਿੰਡ ਉਗਰੂਪੁਰ-ਡੱਲਾ ਵਿਖੇ ਸਮਾਜ ਸੇਵੀ ਕੁਲਦੀਪ ਚੰਦ ਛੂਰਾ ਦੀ ਅਗਵਾਈ ਹੇਠ ਪ੍ਰੇਮ ਰਾਣੀ ਛੁਰਾ ਦੀ ਯਾਦ ਵਿੱਚ ਅਤੇ ਐੱਨਆਰਆਈ ਨਰਿੰਦਰ ਕੁਮਾਰ ਛੂਰਾ, ਐੱਨਆਰਆਈ ਸੁਦੇਸ਼ ਛੁਰਾ ਨਾਰਵੇ, ਐੱਨਆਰਆਈ ਨਰੇਸ਼ ਛੁਰਾ ਨਾਰਵੇ ਅਤੇ ਰਾਕੇਸ਼ ਛੁਰਾ ਹਰਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ 172ਵਾਂ ਅੱਖਾਂ ਦੇ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਡਾ. ਜੇਕੇ ਗੁਪਤਾ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਕੈਂਪ ਮੌਕੇ 216 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ ਜਿਨ੍ਹਾਂ ਵਿੱਚੋਂ 19 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ। ਕੈਂਪ ਦੌਰਾਨ ਸਮਾਜ ਸੇਵੀ ਕੁਲਦੀਪ ਚੰਦ ਛੁਰਾ ਨੇ ਦੱਸਿਆ ਕਿ 172ਵਾਂ ਮਰੀਜ਼ਾਂ ਦੀਆਂ ਅੱਖਾਂ ਦੇ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਾਇਆ ਜਾ ਰਿਹਾ ਹੈ, ਜਿਸ ਵਿੱਚ ਚੈੱਕਅਪ ਤੋਂ ਲੈ ਕੇ ਦਵਾਈਆਂ ਅਤੇ ਆਪ੍ਰੇਸ਼ਨ ਤਕ ਦੀ ਮੁਫਤ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਆਪ੍ਰੇਸ਼ਨ ਕਪੂਰਥਲਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਜਿਨ੍ਹਾਂ 19 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾਣੇ ਹਨ। ਉਨ੍ਹਾਂ ਨੂੰ ਲਿਆਉਣ ਤੇ ਲਿਜਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ 200 ਮਰੀਜ਼ਾਂ ਦੀ ਜਾਂਚ ਕਰਨ ਦਾ ਹੈ। ਇਸ ਮੌਕੇ ਚਾਹ ਅਤੇ ਬਰੈੱਡ ਦਾ ਲੰਗਰ ਵੀ ਲਾਇਆ ਗਿਆ। ਇਸ ਮੌਕੇ ਐੱਨਆਰਆਈ ਮੁਕੇਸ਼ ਛੁਰਾ ਕਿੰਗ, ਰੋਹਿਤ ਛੁਰਾ, ਸਮਾਜ ਸੇਵਕ ਵਿਜੇ ਕੁਮਾਰ ਅਰੋੜਾ, ਚਰਨਦਾਸ, ਜਗੀਰ ਸਿੰਘ, ਰਾਜਕੁਮਾਰ ਆਸਟ੍ਰੇਲੀਆ, ਰੋਕਸੀ ਛੁਰਾ ਪ੍ਰਧਾਨ ਧਰਮ ਅਸਥਾਨ ਕਾਰਿਆ ਕਮੇਟੀ ਸਰਪੰਚ ਅਸ਼ੋਕ ਕੁਮਾਰ, ਸਰਪੰਚ ਸੁਖਚੈਨ ਸਿੰਘ, ਰਾਜੇਸ਼ ਸ਼ਰਮਾ, ਟੋਨੀ ਇਟਲੀ, ਭੁਪਿੰਦਰ ਸਿੰਘ, ਤਿਲਕਰਾਜ ਜੋਸ਼ੀ ਪ੍ਰਧਾਨ ਆਸ਼ਾ ਰਾਣੀ ਮੰਦਿਰ ਕਮੇਟੀ, ਪੁਲਿਸ ਅਧਿਕਾਰੀ ਗੁਰਦਿਆਲ ਸਿੰਘ, ਪੁਲਿਸ ਅਧਿਕਾਰੀ ਮਲਕੀਤ ਸਿੰਘ, ਪੁਲਿਸ ਅਧਿਕਾਰੀ ਅਮਰਿੰਦਰ ਸਿੰਘ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।