ਲੁੱਟ-ਖੋਹ ਦੇ ਮਾਮਲੇ ’ਚ 2 ਨੌਜਵਾਨ ਕਾਬੂ
ਲੁੱਟ ਖੋਹ ਦੇ ਮਾਮਲੇ ਚ 2 ਨੌਜਵਾਨ ਕਾਬੂ
Publish Date: Wed, 04 Feb 2026 08:51 PM (IST)
Updated Date: Thu, 05 Feb 2026 04:12 AM (IST)

ਕੈਪਸ਼ਨ : 4ਕੇਪੀਟੀ36 ਲੁੱਟ ਖੋਹ ਵਿੱਚ ਕਾਬੂ 2 ਨੌਜਵਾਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਇੰਸਪੈਕਟਰ ਹਰਿੰਦਰ ਸਿੰਘ, ਚੌਂਕੀ ਇੰਚਾਰਜ ਪੂਰਨ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਲਿਸ ਨੇ ਲੁੱਟ-ਖੋਹ ਦੇ ਮਾਮਲੇ ’ਚ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰੇਂਦਰ ਵਰਮਾ ਆਈਪੀਐੱਸ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ’ਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਲੁੱਟ-ਖੋਹ ਦੀ ਵਾਰਦਾਤ ਕਰਨ ਵਾਲੇ 2 ਨੌਜਵਾਨਾਂ ਨੂੰ ਕਾਬੂ ਕਰ ਕੇ ਵਾਰਦਾਤ ’ਚ ਵਰਤਿਆ ਹਥਿਆਰ ਦਾਤਰ ਤੇ ਖੋਹ ਕੀਤੇ ਪੈਸੇ ਬਰਾਮਦ ਕੀਤੇ ਗਏ ਹਨ। ਐੱਸਐੱਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਮਿਤੀ 02.02.2026 ਨੂੰ ਏਐੱਸਆਈ ਪੂਰਨ ਚੰਦ 397/ਕਪੂ. ਇੰਚਾਰਜ ਚੌਕੀ ਮੌਠਾਵਾਲ ਥਾਣਾ ਸੁਲਤਾਨਪੁਰ ਲੋਧੀ ਸਮੇਤ ਪੁਲਿਸ ਪਾਰਟੀ ਨੇ ਦੋਸ਼ੀ ਸ਼ਰਨਦੀਪ ਸਿੰਘ ਉਰਫ ਲਾਲਾ ਪੁੱਤਰ ਕੁਲਵਿੰਦਰ ਸਿੰਘ ਉਰਫ ਗੋਰਾ ਵਾਸੀ ਪੰਮਣਾ ਥਾਣਾ ਤਲਵੰਡੀ ਚੌਧਰੀਆ ਜ਼ਿਲ੍ਹਾ ਕਪੂਰਥਲਾ ਤੇ ਜੁਵੇਨਾਇਲ ਵਾਸੀ ਅੱਲੂਵਾਲ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਨੂੰ ਕਾਬੂ ਕਰ ਕੇ ਵਾਰਦਾਤ ’ਚ ਵਰਤਿਆ ਹਥਿਆਰ ਦਾਤਰ ਤੇ ਖੋਹ ਕੀਤੇ 2000/-ਰੁਪਏ ਬਰਾਮਦ ਕੀਤੇ। ਇਨ੍ਹਾਂ ਦੇ ਫ਼ਰਾਰ ਸਾਥੀ ਜਸਕਰਨ ਪੁੱਤਰ ਭਿੰਦਰ ਵਾਸੀ ਪੰਮਣਾ ਥਾਣਾ ਤਲਵੰਡੀ ਚੌਧਰੀਆ ਜ਼ਿਲ੍ਹਾ ਕਪੂਰਥਲਾ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੌਰਾਨੇ ਪੁੱਛਗਿੱਛ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਥਾਣਾ ਕਬੀਰਪੁਰ ਦੇ ਏਰੀਆ ’ਚ ਵੀ ਖੋਹ ਦੀ ਵਾਰਦਾਤ ਕੀਤੀ ਸੀ। ਜੁਵੇਨਾਇਲ ਨੂੰ ਚਾਈਲਡ ਪ੍ਰੋਟੈਕਸ਼ਨ ਹੋਮ ਹੁਸ਼ਿਆਰਪੁਰ ਭੇਜਿਆ ਗਿਆ ਹੈ। ਦੋਸ਼ੀ ਸ਼ਰਨਦੀਪ ਸਿੰਘ ਉਰਫ ਲਾਲਾ ਉਕਤ ਨੂੰ ਅਦਾਲਤ ’ਚ ਪੇਸ਼ ਕਰ ਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਇਨ੍ਹਾਂ ਵੱਲੋ ਹੋਰ ਕੀਤੀਆਂ ਵਾਰਦਾਤਾਂ ਬਾਰੇ ਸਖ਼ਤੀ ਨਾਲ ਪਤਾ ਕੀਤਾ ਜਾਵੇਗਾ।