15 ਗ੍ਰਾਮ ਹੈਰੋਇਨ ਸਣੇ ਦੋ ਗ੍ਰਿਫ਼ਤਾਰ
ਸੰਵਾਦ ਸੂਤਰ, ਜਾਗਰਣ ਫਗਵਾੜਾ
Publish Date: Thu, 16 Apr 2026 09:14 PM (IST)
Updated Date: Thu, 16 Apr 2026 09:18 PM (IST)
ਸੰਵਾਦ ਸੂਤਰ, ਜਾਗਰਣ ਫਗਵਾੜਾ : ਥਾਣਾ ਸਿਟੀ ਪੁਲਿਸ ਨੇ ਇਕ ਨੌਜਵਾਨ ਤੇ ਇਕ ਔਰਤ ਨੂੰ 15 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਜਸਵੰਤ ਸਿੰਘ ਅਨੁਸਾਰ, ਪੁਲਿਸ ਪਾਰਟੀ ਨੇ ਬੰਗਾ ਰੋਡ ’ਤੇ ਪੁਰਾਣੇ ਸਿਵਲ ਹਸਪਤਾਲ ਨੇੜੇ ਇਕ ਨੌਜਵਾਨ ਤੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ। ਏਐੱਸਆਈ ਮੁਤਾਬਕ, ਮੁਲਜ਼ਮ ਦੀ ਪਛਾਣ ਨਰੇਸ਼ ਉਰਫ ਬੱਬਲ ਵਾਸੀ ਡੱਡਲ ਮੁਹੱਲਾ ਗਲੀ ਨੰਬਰ 3 ਫਗਵਾੜਾ ਵਜੋਂ ਹੋਈ ਹੈ। ਇਸੇ ਤਰ੍ਹਾਂ, ਥਾਣਾ ਸਿਟੀ ਪੁਲਿਸ ਨੇ ਇਕ ਔਰਤ ਨੂੰ 7 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਜਤਿੰਦਰ ਪਾਲ ਅਨੁਸਾਰ, ਇੰਡਸਟਰੀਅਲ ਏਰੀਆ ਵਿਚ ਛੱਜ ਕਾਲੋਨੀ ਨੇੜੇ ਇਕ ਔਰਤ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਤੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਏਐੱਸਆਈ ਜਤਿੰਦਰ ਪਾਲ ਅਨੁਸਾਰ, ਔਰਤ ਦੀ ਪਛਾਣ ਰਜਨੀ ਪਤਨੀ ਮਾਨਕ ਵਾਸੀ ਛੱਜ ਕਾਲੋਨੀ ਫਗਵਾੜਾ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।