1101 ਕੁੰਡੀ ਰੁਦਰ ਮਹਾਂਯੱਗ 19 ਤੋਂ 25 ਤੱਕ
1101 ਕੁਂਡੀਏ ਰੁਦਰ ਮਹਾਂ ਯੱਗ 19 ਤੋਂ 25 ਤੱਕ
Publish Date: Sat, 14 Feb 2026 08:02 PM (IST)
Updated Date: Sat, 14 Feb 2026 08:03 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਪੰਜਾਬੀ ਜਾਗਰਣ
ਕਪੂਰਥਲਾ : ਬ੍ਰਹਮਲੀਨ ਸਵਾਮੀ ਸ਼੍ਰੀ ਮਹੰਤ ਬਸੰਤ ਗਿਰੀ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਨਾਲ ਉਨ੍ਹਾਂ ਦੇ ਚੇਲੇ ਤੇ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਿਰ ਬੱਸੀ ਗੁਲਾਮ ਹੁਸੈਨ, ਹੁਸ਼ਿਆਰਪੁਰ ਦੇ ਅਧਿਆਤਮਿਕ ਪ੍ਰਮੁੱਖ ਸਵਾਮੀ ਉਦੇਗਿਰੀ ਜੀ ਮਹਾਰਾਜ ਦੁਆਰਾ ਸਰਵਕਲਿਆਣ ਤੇ ਵਿਸ਼ਵਸ਼ਾਂਤੀ ਦੇ ਸੰਕਲਪ ਨਾਲ 1101 ਕੁੰਡੀ ਰੁਦਰ ਮਹਾਂਯੱਗ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਿਰ ਦੀ ਯੱਗਸ਼ਾਲਾ ਵਿਚ ਮਿਤੀ 19 ਫਰਵਰੀ ਵੀਰਵਾਰ ਤੋਂ 25 ਫਰਵਰੀ ਬੁੱਧਵਾਰ ਤੱਕ ਹੋ ਰਿਹਾ ਹੈ। ਯੱਗ ਸ਼ੁਭ ਆਰੰਭ ਤੇ ਪੂਜਨ 19 ਫਰਵਰੀ ਨੂੰ ਸਵੇਰੇ 9 ਵਜੇ ਤੇ ਯੱਗ/ਹਵਨ 19 ਤੋਂ 24 ਫਰਵਰੀ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤਾ ਜਾਵੇਗਾ। ਇਸ ਦੌਰਾਨ ਰੋਜ਼ਾਨਾ ਦੁਪਹਿਰ 12.30 ਵਜੇ ਪ੍ਰਸਾਦ ਵੰਡਿਆ ਜਾਵੇ, ਸੰਕੀਰਤਨ/ ਪ੍ਰਵਚਨ ਰੋਜ਼ਾਨਾ ਸ਼ਾਮ 3.30 ਵਜੇ ਤੋਂ 6.30 ਵਜੇ ਤੱਕ ਤੇ ਸ਼ਾਮ ਦੀ ਆਰਤੀ ਸ਼ਾਮ 7 ਵਜੇ ਹੋਵੇਗੀ। ਪੂਰਨ ਆਹੁਤੀ 25 ਫਰਵਰੀ ਸਵੇਰੇ 9 ਵਜੇ ਹੋਵੇਗੀ। ਪੰਜਾਬ ਬ੍ਰਾਹਮਣ ਸਭਾ ਦੇ ਜਨਰਲ ਸਕੱਤਰ ਲੱਖਪਤ ਰਾਏ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਯੱਗ ਵਿਚ ਸ਼ਾਮਲ ਹੋ ਕੇ ਆਹੁਤੀਆਂ ਅਰਪਿਤ ਕਰਕੇ ਪੁੰਨ ਦੇ ਭਾਗੀ ਬਣੋ।