- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਨਿਰੰਜਨ ਦਾਸ ਡੇਰਾ ਸਚਖੰਡ ਬੱਲਾਂ ਦੀ ਰਹਿਨੁਮਾਈ ਹੇਠ ਫ਼ਗਵਾੜਾ ਵਿਖੇ ਕਰਵਾਇਆ 10ਵਾਂ ਮਹਾਨ ਸੰਤ ਸੰਮੇਲਨ

ਸੰਤ ਨਿਰੰਜਨ ਦਾਸ ਡੇਰਾ ਸਚਖੰਡ ਬੱਲਾਂ ਦੀ ਰਹਿਨੁਮਾਈ ਹੇਠ ਹੋਇਆ ਸਮਾਗਮ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਜਗਤ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਆਗਮਨ ਪੁਰਬ, ਰਵਿਦਾਸੀਆ ਧਰਮ ਦੇ 17ਵੇਂ ਸਥਾਪਨਾ ਦਿਵਸ ਤੇ ਭਾਰਤ ਰਤਨ ਡਾ. ਬੀਆਰ ਅੰਬੇਡਕਰ ਦੀ ਜਨਮ ਜਯੰਤੀ ਨੂੰ ਸਮਰਪਿਤ 10ਵਾਂ ਮਹਾਨ ਸੰਤ ਸੰਮੇਲਨ ਪਦਮਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਗੱਦੀ ਨਸ਼ੀਨ ਡੇਰਾ ਸਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ (ਰਜਿ.) ਫਗਵਾੜਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਮੌਕੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਉਪਰੰਤ ਸਰਬੱਤ ਦੇ ਭਲੇ ਤੇ ਰਵਿਦਾਸੀਆ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ’ਚ ਪ੍ਰਵਚਨ ਕਰਦਿਆਂ ਪਦਮਸ਼੍ਰੀ ਸੰਤ ਨਿਰੰਜਨ ਦਾਸ ਜੀ ਨੇ ਸੰਗਤਾਂ ਨੂੰ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਆ ਤੇ ਕਿਹਾ ਕਿ ਗੁਰੂ ਮਹਾਰਾਜ ਨੇ ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਰਵਿਦਾਸੀਆ ਕੌਮ ਦਾ ਪਹਿਲਾ ਫਰਜ਼ ਹੈ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ 108 ਸੰਤ ਕ੍ਰਿਸ਼ਨ ਨਾਥ ਜੀ ਡੇਰਾ ਸੰਤ ਬਾਬਾ ਫੂਲਨਾਥ ਨਾਨਕ ਨਗਰੀ ਚਹੇੜੂ, 108 ਸੰਤ ਲੇਖਰਾਜ ਨੂਰਪੁਰ ਵਾਲੇ, 108 ਸੰਤ ਮਨਦੀਪ ਦਾਸ ਡੇਰਾ ਸਿਰਸਗੜ੍ਹ (ਅੰਬਾਲਾ), ਸੰਤ ਸੁਖਵਿੰਦਰ ਦਾਸ ਡੇਰਾ 108 ਸੰਤ ਬੁੱਧ ਦਾਸ ਜੀ ਢੱਡੇ, 108 ਸੰਤ ਪ੍ਰੀਤਮ ਦਾਸ ਡੇਰਾ ਝੂਮਾ ਵਾਲੀ ਸਰਕਾਰ ਸੰਗਤਪੁਰ, 108 ਸੰਤ ਹਰਵਿੰਦਰ ਦਾਸ ਈਸਪੁਰ ਵਾਲੇ, 108 ਸੰਤ ਬੀਬੀ ਕ੍ਰਿਸ਼ਨਾ ਦੇਵੀ ਬੋਪਾਰਾਏ, ਸਾਂਈ ਪੱਪਲ ਸ਼ਾਹ ਜੀ ਭਰੋਮਜਾਰਾ, ਸੰਤ ਸੁਮਿੱਤਰ ਦਾਸ ਨੇ ਜਿਥੇ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਆ, ਉਥੇ ਹੀ ਬਾਬਾ ਸਾਹਿਬ ਅੰਬੇਡਕਰ ਦੇ ਸੰਦੇਸ਼ ਪੜ੍ਹੋ-ਲਿਖੋ ਸੰਘਰਸ਼ ਕਰੋ ’ਤੇ ਅਮਲ ਕਰਦਿਆਂ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਤੇ ਮਿਸ਼ਨਰੀ ਗਾਇਕਾਂ ਨੇ ਕੀਰਤਨ ਤੇ ਇਨਕਲਾਬੀ ਗੀਤਾਂ ਰਾਹੀਂ ਸੰਗਤਾਂ ਨੂੰ ਅੰਮ੍ਰਿਤ ਬਾਣੀ ਨਾਲ ਜੋੜਿਆ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਵਿਚ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਤ ਸੰਮੇਲਨ ਕਰਵਾਉਣ ਦਾ ਮਕਸਦ ਗੁਰੂ ਮਹਾਰਾਜ ਦੀ ਬਾਣੀ ਤੇ ਬਾਬਾ ਸਾਹਿਬ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਹੈ। ਪ੍ਰਬੰਧਕਾਂ ਵੱਲੋਂ ਸੰਤਾਂ, ਮਹਾਂਪੁਰਸ਼ਾਂ, ਸਹਿਯੋਗੀਆਂ ਤੇ ਸੇਵਾਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਚਾਹ-ਪਕੌੜੇ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਸਟੇਜ ਦੀ ਸੇਵਾ ਮਾਸਟਰ ਸੋਮ ਰਾਜ ਵੱਲੋਂ ਨਿਭਾਈ ਗਈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਜਰਨੈਲ ਨੰਗਲ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ, ਅਮਨਦੀਪ ਕੌਰ ਕੌਂਸਲਰ, ਬਿਮਲਾ ਬੰਗਾ ਜਿਲ੍ਹਾ ਪ੍ਰੀਸ਼ਦ ਮੈਂਬਰ, ਕਮਲਜੀਤ ਬੰਗਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੇਠ ਦੇਸਰਾਜ, ਬਲਵੀਰ ਸਿੰਘ ਸਾਬਕਾ ਡੀਈਓ, ਮਾਸਟਰ ਹਰਭਜਨ ਸਿੰਘ ਬਲਾਲੋ ਸੀਨੀਅਰ ਬਸਪਾ ਆਗੂ, ਲਛਮਣ ਲਾਲ ਬੇਗਮਪੁਰ ਏਡ ਇੰਟਰਨੈਸ਼ਨਲ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਚਨ ਦਾਸ, ਉਪ ਪ੍ਰਧਾਨ ਜੋਗਿੰਦਰ ਰਾਮ, ਸਕੱਤਰ ਜਗਦੀਸ਼ ਕਲੇਰ ਅਤੇ ਕੈਸ਼ੀਅਰ ਓਮ ਪ੍ਰਕਾਸ਼ ਪਾਲ ਸੂਬੇਦਾਰ ਸੱਤਪਾਲ, ਗੁਲਜਾਰ ਸਿੰਘ ਅਕਾਲਗੜ੍ਹ, ਮਹਿੰਦਰ ਪਾਲ ਪੰਡੋਰੀ, ਜਸਵਿੰਦਰ ਠੱਕਰਕੀ, ਜੈ ਸ਼ਿਵ ਖਾਟੀ, ਜੀਤਾ ਕੋਟਰਾਣੀ, ਸਾਬਕਾ ਸਰਪੰਚ ਸੋਮਨਾਥ, ਡਾ. ਸਤੀਸ਼ ਸੁਮਨ, ਸਾਲਗਰਾਮ ਜੱਸੀ, ਕੁਲਵੰਤ ਸਿੰਘ ਬੋਧ, ਕਰਮਵੀਰ, ਗੁਰਨਾਮ ਦਾਸ, ਬਲਦੇਵ ਰਾਜ ਅਤੇ ਅਰਵਿੰਦਰ ਆਦਿ ਹਾਜ਼ਰ ਸਨ।