1 ਵਿਅਕਤੀ ਨੂੰ 400 ਲੀਟਰ ਲਾਹਣ ਸਮੇਤ ਚਾਲੂ ਭੱਠੀ ਦੇ ਸਮਾਨ ਤੇ 14,250 ਮਿ:ਲੀ ਸ਼ਰਾਬ ਸਮੇਤ ਕਾਬੂ ਕੀਤਾ
1 ਵਿਅਕਤੀ ਨੂੰ 400 ਲੀਟਰ ਲਾਹਣ ਸਮੇਤ ਚਾਲੂ ਭੱਠੀ ਦੇ ਸਮਾਨ ਤੇ 14,250 ਮਿ:ਲੀ ਸ਼ਰਾਬ ਸਮੇਤ ਕਾਬੂ ਕੀਤਾ
Publish Date: Sun, 22 Mar 2026 08:37 PM (IST)
Updated Date: Mon, 23 Mar 2026 04:16 AM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਇੱਕ ਵਿਅਕਤੀ ਨੂੰ ਲਾਣ ਤੇ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਪੀ ਧਰੇਂਦਰ ਵਰਮਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿੱਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ 1 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 400 ਲੀਟਰ ਲਾਹਣ, ਇੱਕ ਡਰੰਮ ਲੋਹਾ, ਇੱਕ ਡਰੰਮ ਪਲਾਸਟਿਕ, ਬੱਠਲ, ਇੱਕ ਚੱਪਣੀ ਸਮੇਤ ਨਾਲੀ,ਇੱਕ ਕੈਨ ਪਲਾਸਟਿਕ ਜਿਸ ਵਿੱਚ 14.250 ਮਿ:ਲੀ ਸ਼ਰਾਬ ਨਜਾਇਜ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 21.3.2026 ਨੂੰ ਐਸ.ਆਈ. ਮਲਕੀਤ ਸਿੰਘ ਚੌਕੀ ਇੰਚਾਰਜ ਡੱਲਾ ਥਾਣਾ ਸੁਲਤਾਨਪੁਰ ਲੋਧੀ ਸਮੇਤ ਪੁਲਿਸ ਪਾਰਟੀ ਦੇ ਸਰਕਾਰੀ ਗੱਡੀ ਤੇ ਗਸ਼ਤ ਅਤੇ ਮਾੜੇ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਤੋਤੀ ਤੇ ਪੁਲਿਸ ਪਾਰਟੀ ਨੇ ਨਜਾਇਜ ਸ਼ਰਾਬ ਸਮੇਤ ਚਾਲੂ ਭੱਠੀ ਦੇ ਸਮਾਨ ਦੇ ਗੁਰਨਾਮ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਤੋਤੀ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਨੂੰ ਕਾਬੂ ਕਰਕੇ ਉਸ ਪਾਸੋਂ 400 ਲੀਟਰ ਲਾਹਣ,ਇੱਕ ਡਰੰਮ ਲੋਹਾ, ਇੱਕ ਡਰੰਮ ਪਲਾਸਟਿਕ, ਬੱਠਲ, ਇੱਕ ਚੱਪਣੀ ਸਮੇਤ ਨਾਲੀ, ਇੱਕ ਕੈਨ ਪਲਾਸਟਿਕ ਜਿਸ ਵਿੱਚ 14,250 ਮਿ:ਲੀ ਸ਼ਰਾਬ ਨਜਾਇਜ਼ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਤੇ ਮੁੱਕਦਮਾ ਨੰਬਰ 63 ਮਿਤੀ 21.3.2026 /ਧ 61-1-14 ਐਕਸਾਈਜ ਐਕਟ ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਗੁਰਨਾਮ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਤੋਤੀ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਨੇ ਦਸਿਆ ਕਿ ਉਹ ਪੈਸੇ ਦੇ ਲਾਲਚ ਦੇ ਵਿੱਚ ਇਹ ਧੰਦਾ ਕਰਦਾ ਹੈ। ਜਿਸ ਨੂੰ ਪੇਸ਼ ਅਦਾਲਤ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।