28ਵਾਂ ਮੁਫ਼ਤ ਮੈਡੀਕਲ ਤੇ ਖ਼ੂਨਦਾਨ ਕੈਂਪ ਲਾਇਆ
ਜਿੰਦਗੀ ਏ ਆਸ ਸੰਸਥਾ ਵੱਲੋਂ 28ਵਾਂ ਫ੍ਰੀ ਮੈਡੀਕਲ ਤੇ ਖੂਨਦਾਨ ਕੈਂਪ ਲਗਾਇਆ
Publish Date: Sun, 05 Apr 2026 08:14 PM (IST)
Updated Date: Sun, 05 Apr 2026 08:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿੰਦਗੀ-ਏ-ਆਸ ਸੰਸਥਾ ਵੱਲੋਂ ਵੇਰਕਾ ਮਿਲਕ ਪਲਾਂਟ ਵਿਖੇ 28ਵਾਂ ਮੁਫ਼ਤ ਮੈਡੀਕਲ, ਅੱਖਾਂ ਦੀ ਜਾਂਚ ਤੇ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਸੰਜੀਵ ਸ਼ਰਮਾ ਵੱਲੋਂ ਕੀਤਾ ਗਿਆ। ਕੈਂਪ ਦੌਰਾਨ 275 ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ। ਇਸ ’ਚ 155 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਦਕਿ 40 ਮਰੀਜ਼ਾਂ ਦਾ ਜਨਰਲ ਚੈੱਕਅਪ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਦੇ ਨਾਲ ਹੀ 30 ਖ਼ੂਨਦਾਨੀਆਂ ਵੱਲੋਂ ਖ਼ੂਨਦਾਨ ਕਰ ਕੇ ਮਨੁੱਖਤਾ ਦੀ ਸੇਵਾ ’ਚ ਯੋਗਦਾਨ ਪਾਇਆ ਗਿਆ। ਇਸ ਮੌਕੇ ਕਰਨਲ ਸਰਬਜੀਤ ਸਿੰਘ ਸੋਖੀ, ਇੰਜੀਨੀਅਰ ਜਸਵੰਤ ਰਾਏ, ਇੰਜੀਨੀਅਰ ਗੁਰਸ਼ਰਨ ਸਿੰਘ, ਜਗਦੀਸ਼ ਸਿੰਘ, ਇੰਜੀਨੀਅਰ ਅਵਤਾਰ ਸਿੰਘ ਬੈਂਸ, ਜਥੇਦਾਰ ਸੂਰਤ ਸਿੰਘ, ਸੂਬੇਦਾਰ ਬਲਜੀਤ ਸਿੰਘ, ਸਰਵੇਸ਼ ਪਾਂਡੇ ਸਮੇਤ ਸੰਸਥਾ ਦੇ ਸਾਰੇ ਮੈਂਬਰ ਮੌਜੂਦ ਸਨ। ਮਿਲਕ ਪਲਾਂਟ ਦੇ ਸਮੂਹ ਸਟਾਫ ਵੱਲੋਂ ਵੀ ਕੈਂਪ ਨੂੰ ਸਫਲ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ ਗਿਆ।