ਲੈਣ-ਦੇਣ ਦੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਗੁੱਸੇ 'ਚ ਆਏ ਜ਼ਮੀਦਾਰ ਨੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ
ਫਿਲੌਰ ਦੇ ਪਿੰਡ ਘੁੜਕਾ ’ਚ ਪੈਸਿਆਂ ਦੇ ਵਿਵਾਦ ’ਚ ਇਕ ਜ਼ਮੀਦਾਰ ਨੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਮਨੋਜ ਕੁਮਾਰ ਬਿਹਾਰ ਦੇ ਜ਼ਿਲ੍ਹਾ ਮੋਤੀਹਾਰੀ ਦਾ ਰਹਿਣ ਵਾਲਾ ਸੀ ਤੇ ਪਿੰਡ ਘੁੜਕਾ ’ਚ ਕੰਮ ਕਰਦਾ ਸੀ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਲੋਕਾਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਜਾਣਕਾਰੀ ਦਿੱਤੀ। ਡੀਐੱਸਪੀ ਭਾਰਤ ਮਸੀਹ ਨੇ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਨਾਂ ਪੱਖਾਂ ਵਿਚਕਾਰ ਵਿਵਾਦ ਹੋ ਗਿਆ ਸੀ। ਬਾਅਦ ’ਚ ਇਹ ਵਿਵਾਦ ਨਿੱਜੀ ਰੰਜਿਸ਼ ’ਚ ਤਬਦੀਲ ਹੋ ਗਿਆ।
Publish Date: Sun, 15 Mar 2026 09:49 AM (IST)
Updated Date: Sun, 15 Mar 2026 09:50 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫਿਲੌਰ ਦੇ ਪਿੰਡ ਘੁੜਕਾ ’ਚ ਪੈਸਿਆਂ ਦੇ ਵਿਵਾਦ ’ਚ ਇਕ ਜ਼ਮੀਦਾਰ ਨੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਮਨੋਜ ਕੁਮਾਰ ਬਿਹਾਰ ਦੇ ਜ਼ਿਲ੍ਹਾ ਮੋਤੀਹਾਰੀ ਦਾ ਰਹਿਣ ਵਾਲਾ ਸੀ ਤੇ ਪਿੰਡ ਘੁੜਕਾ ’ਚ ਕੰਮ ਕਰਦਾ ਸੀ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਲੋਕਾਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਜਾਣਕਾਰੀ ਦਿੱਤੀ।
ਡੀਐੱਸਪੀ ਭਾਰਤ ਮਸੀਹ ਨੇ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਨਾਂ ਪੱਖਾਂ ਵਿਚਕਾਰ ਵਿਵਾਦ ਹੋ ਗਿਆ ਸੀ। ਬਾਅਦ ’ਚ ਇਹ ਵਿਵਾਦ ਨਿੱਜੀ ਰੰਜਿਸ਼ ’ਚ ਤਬਦੀਲ ਹੋ ਗਿਆ। ਸ਼ੁੱਕਰਵਾਰ ਨੂੰ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਜ਼ਮੀਦਾਰ ਜਸਪ੍ਰੀਤ ਸਿੰਘ ਨੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਮਨੋਜ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਜੱਸਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਸ਼ਨਿਚਰਵਾਰ ਸ਼ਾਮ ਕਰੀਬ ਸਾੜੇ ਪੰਜ ਵਜੇ ਦੀ ਦੱਸੀ ਜਾ ਰਹੀ ਹੈ। ਦੋਸ਼ੀ ਨੰਬਰਦਾਰ ਹੈ ਤੇ ਜਿਸ ਰਿਵਾਲਵਰ ਨਾਲ ਉਸ ਨੇ ਮਨੋਜ ਨੂੰ ਗੋਲੀ ਮਾਰੀ ਉਹ ਲਾਇਸੈਂਸੀ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਮਨੋਜ ਕੁਮਾਰ ਇੱਥੇ ਪਿੰਡ ਹਸਨਪੁਰ ’ਚ ਰਹਿੰਦਾ ਸੀ, ਜੋ ਥਾਣਾ ਪਿਪਲਾ, ਜ਼ਿਲ੍ਹਾ ਮੋਤੀਹਾਰੀ (ਬਿਹਾਰ) ਦਾ ਰਹਿਣ ਵਾਲਾ ਸੀ।