ਆਖਰੀ ਕਿਸ਼ਤ ਭਰਨ ਦੇ ਅਗਲੇ ਦਿਨ ਹੀ ਨੌਜਵਾਨ ਦਾ ਮੋਟਰਸਾਈਕਲ ਚੋਰੀ
ਆਖਰੀ ਕਿਸ਼ਤ ਭਰਨ ਦੇ ਅਗਲੇ ਦਿਨ ਹੀ ਨੌਜਵਾਨ ਦੀ ਮੋਟਰਸਾਈਕਲ ਚੋਰੀ
Publish Date: Tue, 31 Mar 2026 08:47 PM (IST)
Updated Date: Wed, 01 Apr 2026 04:19 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਕ ਨੇੜੇ ਇਕ ਮਜ਼ਦੂਰ ਦਾ ਮੋਟਰਸਾਈਕਲ ਚੋਰੀ ਹੋ ਗਿਆ। ਪੀੜਤ ਦੀ ਪਛਾਣ ਦੀਪੂ ਵਜੋਂ ਹੋਈ ਹੈ, ਜੋ ਕਿ ਇਕ ਦਿਹਾੜੀਦਾਰ ਸੀ, ਜੋ ਆਪਣੀ ਮਿਹਨਤ ਨਾਲ ਆਪਣੇ ਮੋਟਰਸਾਈਕਲ ਦੀਆਂ ਕਿਸ਼ਤਾਂ ਭਰ ਰਿਹਾ ਸੀ। ਤਿੰਨ ਸਾਲ ਤੋਂ ਉਹ ਆਪਣੇ ਮੋਟਰਸਾਈਕਲ ਦੀਆਂ ਕਿਸ਼ਤਾਂ ਜਮ੍ਹਾ ਕਰਵਾ ਰਿਹਾ ਸੀ ਜਦੋਂ ਉਸਨੇ ਮੋਟਰਸਾਈਕਲ ਦੀ ਆਖਰੀ ਕਿਸ਼ਤ ਜਮ੍ਹਾਂ ਕਰਵਾਈ ਤਾਂ ਅਗਲੇ ਦਿਨ ਹੀ ਚੋਰਾਂ ਨੇ ਇਸਨੂੰ ਨਿਸ਼ਾਨਾ ਬਣਾਇਆ ਤੇ ਚੋਰੀ ਕਰ ਲਿਆ। ਦੀਪੂ ਨੇ ਦੱਸਿਆ ਕਿ ਉਹ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਗੁਰੂ ਹਰਗੋਬਿੰਦ ਐਨਕਲੇਵ ਦੇ ਨੇੜੇ ਇਕ ਇਲਾਕੇ ’ਚ ਸਬਜ਼ੀਆਂ ਖਰੀਦਣ ਗਿਆ ਸੀ। ਮੋਟਰਸਾਈਕਲ ਖੜ੍ਹੀ ਕੀਤੀ ਤੇ ਸਬਜੀ ਖਰੀਦਣ ਲਈ ਸਿਰਫ਼ 5 ਤੋਂ 10 ਮਿੰਟ ਲਈ ਦੂਰ ਚਲਾ ਗਿਆ। ਜਦੋਂ ਉਹ ਵਾਪਸ ਆਇਆ, ਤਾਂ ਉਸਦਾ ਮੋਟਰਸਾਈਕਲ ਮੌਕੇ ਤੋਂ ਗਾਇਬ ਸੀ। ਕਾਫੀ ਭਾਲ ਕਰਨ ’ਤੇ ਵੀ ਨਹੀਂ ਮਿਲਿਆ। ਸਥਾਨਕ ਲੋਕਾਂ ਨੇ ਟਿੱਪਣੀ ਕੀਤੀ ਕਿ ਸਬਜ਼ੀ ਮੰਡੀ ਦੇ ਆਸ ਪਾਸ ਵਾਹਨ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਦੀਪੂ ਨੇ ਥਾਣਾ ਨੰਬਰ 5 ’ਚ ਸ਼ਿਕਾਇਤ ਦਰਜ ਕਰਵਾਈ ਹੈ।