ਮਾਲ ਦੇ ਬਾਹਰੋਂ ਨੌਜਵਾਨ ਦਾ ਮੋਟਰਸਾਈਕਲ ਚੋਰੀ
ਵਾਸਲ ਮਾਲ ਦੇ ਬਾਹਰੋ ਨੌਜਵਾਨ ਦਾ ਮੋਟਰਸਾਈਕਲ ਚੋਰੀ
Publish Date: Wed, 04 Feb 2026 07:53 PM (IST)
Updated Date: Thu, 05 Feb 2026 04:11 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਹੱਦ ’ਚ ਪੈਂਦੇ ਵਾਸਲ ਮਾਲ ਦੇ ਬਾਹਰੋਂ ਇਕ ਨੌਜਵਾਨ ਦਾ ਉਸ ਵੇਲੇ ਮੋਟਰਸਾਈਕਲ ਚੋਰੀ ਹੋ ਗਿਆ, ਜਦ ਉਹ ਕਿਸੇ ਦਫਤਰ ’ਚ ਕੰਮ ਲਈ ਗਿਆ ਸੀ। ਜਾਣਕਾਰੀ ਅਨੁਸਾਰ ਮਨੀ ਸਿੰਘ ਵਾਸੀ ਲਸੂੜੀ ਮਹੱਲਾ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ-08-ਈਟੀ-4256 ’ਤੇ ਕਿਸੇ ਕੰਮ ਲਈ ਵਾਸਲ ਮਾਲ ਗਿਆ ਸੀ। ਉਸ ਨੇ ਆਪਣਾ ਮੋਟਰਸਾਈਕਲ ਦਫਤਰ ਦੇ ਬਾਹਰ ਪਾਰਕਿੰਗ ’ਚ ਖੜ੍ਹਾ ਕੀਤਾ ਤੇ ਆਪ ਦਫਤਰ ’ਚ ਚਲਾ ਗਿਆ। ਜਦ ਕੁਝ ਘੰਟਿਆਂ ਬਾਅਦ ਉਹ ਦਫਤਰ ’ਚੋਂ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਗਾਇਬ ਸੀ। ਉਸਨੇ ਆਪਣਾ ਮੋਟਰਸਾਈਕਲ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ’ਚ ਕਾਮਯਾਬ ਨਹੀਂ ਹੋਇਆ, ਜਿਸ ਤੋਂ ਬਾਅਦ ਇਸਦੀ ਸ਼ਿਕਾਇਤ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਦਿੱਤੀ ਗਈ। ਸ਼ਿਕਾਇਤ ਤੋਂ ਬਾਅਦ ਏਐੱਸਆਈ ਸੁਖਦੀਪ ਸਿੰਘ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ’ਚ ਜੁੱਟ ਗਏ। ਪੁਲਿਸ ਨੇ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਕੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।