ਮੋਬਾਈਲ ਤੇ ਨਕਦੀ ਲੁੱਟੀ, ਮਾਮਲਾ ਦਰਜ
ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਡਰਾ ਕੇ ਮੋਬਾਇਲ ਤੇ ਨਗਦੀ ਲੁੱਟੀ, ਮਾਮਲਾ ਦਰਜ
Publish Date: Thu, 26 Feb 2026 06:36 PM (IST)
Updated Date: Thu, 26 Feb 2026 06:40 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਅਰਬਨ ਸਟੇਟ ’ਚ ਪੈਦਲ ਜਾ ਰਹੇ ਇਕ ਨੌਜਵਾਨ ਨੂੰ ਚਾਰ ਨੌਜਵਾਨਾਂ ਨੇ ਰਸਤੇ ’ਚ ਰੋਕ ਕੇ ਉਸਨੂੰ ਤੇਜ਼ਧਾਰ ਹਥਿਆਰਾਂ ਨਾਲ ਡਰਾ ਧਮਕਾ ਕੇ ਉਸ ਦਾ ਮੋਬਾਈਲ ਫੋਨ ਤੇ ਉਸਦੀ ਜੇਬ ’ਚੋਂ ਨਕਦੀ ਲੁੱਟ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸ਼ਨੀਵ ਵਾਸੀ ਯੂਪੀ ਹਾਲ ਵਾਸੀ ਅਰਬਨ ਸਟੇਟ ਫੇਸ ਇਕ ਬੀਤੇ ਦਿਨੀਂ ਪੈਦਲ ਹੀ ਅਰਬਨ ਸਟੇਟ ’ਚ ਜਾ ਰਿਹਾ ਸੀ। ਜਦ ਉਹ ਸਵੀਟੀ ਪਾਰਕ ਲਾਗੇ ਪਹੁੰਚਿਆ ਤਾਂ ਚਾਰ ਨੌਜਵਾਨਾਂ ਨੇ ਉਸ ਦਾ ਰਸਤਾ ਰੋਕ ਲਿਆ। ਉਨ੍ਹਾਂ ’ਚੋਂ ਦੋ ਨੌਜਵਾਨਾਂ ਨੇ ਹਥਿਆਰਾਂ ਦੇ ਜ਼ੋਰ ’ਤੇ ਡਰਾ ਧਮਕਾ ਕੇ ਜੇਬ ’ਚੋਂ ਮੋਬਾਈਲ ਫੋਨ ਤੇ 300 ਰੁਪਏ ਦੀ ਨਗਦੀ ਕੱਢ ਲਈ। ਰੌਲਾ ਪਾਉਣ ’ਤੇ ਜਦ ਤੱਕ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਉਦੋਂ ਤੱਕ ਲੁਟੇਰੇ ਉਸ ਨੂੰ ਲੁੱਟ ਕੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਸ਼ਨੀਵ ਨੇ ਇਸ ਦੀ ਸ਼ਿਕਾਇਤ ਕੰਟਰੋਲ ਰੂਮ ’ਚ ਕੀਤੀ, ਜਿਸ ਤੋਂ ਬਾਅਦ ਥਾਣਾ ਨੰਬਰ ਛੇ ਦੇ ਏਐੱਸਆਈ ਸਤਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ’ਚ ਜੁੱਟ ਗਏ। ਪੁਲਿਸ ਨੇ ਸ਼ਨੀਵ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਧਾਰਾ 309(3) 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।