ਨੌਜਵਾਨ ਨੂੰ ਡਰਾ-ਧਮਕਾ ਕੇ ਨਕਦੀ ਤੇ ਮੋਬਾਈਲ ਲੁੱਟਿਆ
ਨੌਜਵਾਨ ਨੂੰ ਡਰਾ ਧਮਕਾ ਕੇ ਨਗਦੀ ਤੇ ਮੋਬਾਇਲ ਲੁੱਟਿਆ
Publish Date: Wed, 04 Feb 2026 07:36 PM (IST)
Updated Date: Thu, 05 Feb 2026 04:09 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਹੱਦ ’ਚ ਪੈਂਦੇ ਬੀਐੱਸਐੱਫ ਚੌਕ ਲਾਗੇ ਸਥਿਤ ਸਰੋਵਰ ਪੋਰਟਿਕਾ ਹੋਟਲ ਨੇੜੇ ਇਕ ਨੌਜਵਾਨ ਨੂੰ ਤਿੰਨ ਲੁਟੇਰਿਆਂ ਨੇ ਡਰਾ-ਧਮਕਾ ਕੇ ਉਸ ਕੋਲੋਂ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਅਮਨ ਵਾਸੀ ਹਰਦਿਆਲ ਨਗਰ ਕਿਸੇ ਕੰਮ ਲਈ ਬੀਐੱਸਐੱਫ ਚੌਕ ਕੋਲ ਆਇਆ ਸੀ। ਜਦ ਹੋਟਲ ਸਰੋਵਰ ਪੋਰਟਿਕਾ ਨੇੜੇ ਪਹੁੰਚਿਆ ਤਾਂ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਉਸ ਨੂੰ ਧਮਕੀਆਂ ਦੇਣ ਲੱਗ ਪਏ। ਉਨ੍ਹਾਂ ਨੇ ਅਮਨ ਨੂੰ ਤੇਜ਼ਧਾਰ ਹਥਿਆਰ ਦਾ ਡਰ ਦਿਖਾ ਕੇ ਉਸਦੀ ਜੇਬ ’ਚੋਂ 2500 ਰੁਪਏ ਨਕਦ ਤੇ ਮੋਬਾਈਲ ਫੋਨ ਕੱਢ ਲਿਆ। ਜਦ ਅਮਨ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਹ ਉਸ ਨਾਲ ਮਾਰਕੁੱਟ ਕਰਨ ਲੱਗ ਪਏ। ਜਿਸ ਤੋਂ ਡਰ ਕੇ ਅਮਨ ਚੁੱਪ ਹੋ ਗਿਆ ਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਾਰਾਦਰੀ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਅਮਨ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਧਾਰਾ 126 (2)304(2) 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਕੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।