ਸੜਕ ਹਾਦਸੇ ’ਚ ਨੌਜਵਾਨ ਮੌਤ, ਦੋਸਤ ਗੰਭੀਰ ਜ਼ਖ਼ਮੀ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Thu, 26 Feb 2026 10:36 PM (IST)
Updated Date: Thu, 26 Feb 2026 10:40 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਦੋ ਦਿਨ ਪਹਿਲਾਂ ਡੀਏਵੀ ਯੂਨੀਵਰਸਿਟੀ ਨੇੜੇ ਵਾਪਰੇ ਸੜਕ ਹਾਦਸੇ ’ਚ ਜ਼ੇਰੇ ਇਲਾਜ ਅਧੀਨ ਔਰਤ ਦੇ ਭਰਾ ਪਿੰਡ ਬੁਲੰਦਪੁਰ, ਜਲੰਧਰ ਦੇ ਵਾਸੀ ਅੱਛੇ ਲਾਲ ਦੇ ਪੁੱਤਰ ਅਤੁਲ ਠਾਕੁਰ ਦੀ ਦੋ ਦਿਨ ਬਾਅਦ ਸੜਕ ਹਾਦਸੇ ’ਚ ਮੌਤ ਹੋ ਗਈ। ਪੰਜਾਬੀ ਬਾਗ ਦਾ ਰਹਿਣ ਵਾਲਾ ਉਸਦਾ ਦੋਸਤ ਗਗਨਦੀਪ ਅਰੋੜਾ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਜ ਹੀ ਜ਼ਖਮੀ ਔਰਤ ਦੀ ਸਰਜਰੀ ਕਰਵਾਉਣ ਲਈ ਪਰਿਵਾਰ ਹਸਪਤਾਲ ਵਿਚ ਰੁੱਝਿਆ ਹੋਇਆ ਸੀ ਤਾਂ ਉਨ੍ਹਾਂ ਉੱਪਰ ਉਸ ਵੇਲੇ ਹੋਰ ਦੁੱਖ ਦਾ ਪਹਾੜ ਡਿੱਗ ਪਿਆ ਜਦ ਪਤਾ ਕਿ ਉਨ੍ਹਾਂ ਦਾ ਪੁੱਤਰ ਸੜਕ ਹਾਦਸੇ ’ਚ ਜਾਨ ਗੁਆ ਚੁੱਕਾ ਹੈ। ਥਾਣਾ ਮਕਸੂਦਾਂ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਜ਼ੇਰੇ ਇਲਾਜ ਅਧੀਨ ਜ਼ਖਮੀ ਔਰਤ ਦਾ ਕੇਸ ਦੂਜੀ ਧਿਰ ਨਾਲ ਇਲਾਜ ਕਰਵਾਉਣ ਲਈ ਗੱਲਬਾਤ ਚੱਲ ਰਹੀ ਸੀ ਤਾਂ ਉਸ ਵੇਲੇ ਉਸ ਦਾ ਭਰਾ ਕਿਸੇ ਕੰਮ ਲਈ ਆਪਣੇ ਦੋਸਤ ਨਾਲ ਸਕੂਟਰ ’ਤੇ ਕਰਤਾਰਪੁਰ ਗਿਆ ਹੋਇਆ ਸੀ। ਜਿਥੋਂ ਵਾਪਸ ਆਉਂਦਿਆਂ ਹੋਇਆਂ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ’ਤੇ ਸੰਤੁਲਨ ਵਿਗੜਨ ਕਰਕੇ ਉਹ ਸੜਕ ’ਤੇ ਲੱਗੇ ਇਕ ਖੰਭੇ ਅਤੇ ਰੇਲਿੰਗ ਨਾਲ ਜਾ ਟਕਰਾ ਗਏ। ਹਾਦਸੇ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਟ੍ਰੈਫਿਕ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ, ਜਿਨ੍ਹਾਂ ਵਲੋਂ ਮੌਕੇ 'ਤੇ ਪਹੁੰਚ ਕੇ ਜ਼ਖਮੀ ਗਗਨਦੀਪ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਅਤੁਲ ਠਾਕੁਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਥਾਣਾ ਮਕਸੂਦਾਂ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਆਸ ਪਾਸ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਹਸਪਤਾਲ ’ਚ ਦਾਖਲ ਗਗਨਦੀਪ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।