ਕਬੱਡੀ ਖਿਡਾਰੀ ਤੇ ਸਰਪੰਚ ਦੀ ਮੌਤ ਮਗਰੋਂ ਵਧਿਆ ਰੋਸ
ਉਧੋਵਾਲ ਵਿਖੇ ਨਸ਼ੇ ਕਾਰਨ ਨੌਜਵਾਨ ਦੀ ਮੌਤ, ਪਰਿਵਾਰ ਤੇ ਜੱਥੇਬੰਦੀਆਂ ’ਚ ਰੋਸ
Publish Date: Sat, 07 Mar 2026 08:29 PM (IST)
Updated Date: Sat, 07 Mar 2026 08:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਪਿੰਡ ਉਧੋਵਾਲ ’ਚ ਨਸ਼ਾ ਤਸਕਰਾਂ ਦੇ ਹਮਲੇ ਤੋਂ ਬਾਅਦ ਹਸਪਤਾਲ ਤੋਂ ਹੋਈ ਸਰਪੰਚ ਮਹਿੰਦਰ ਸਿੰਘ ਦੀ ਮੌਤ ਖ਼ਿਲਾਫ ਮਹਿਤਪੁਰ ਥਾਣੇ ਅੱਗੇ ਸ਼ੁਰੂ ਕੀਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਪੰਚ ਤੇ ਕਿਸਾਨ ਆਗੂ ਮਹਿੰਦਰ ਸਿੰਘ ਦਾ ਕਤਲ ਨਸ਼ਿਆਂ ਖ਼ਿਲਾਫ ਉੱਠੀ ਆਵਾਜ਼ ਦਾ ਕਤਲ ਹੈ। ਉਨ੍ਹਾਂ ਨੇ ਦੋਸ਼ ਦਿੱਤੇ ਕਿ ਨਸ਼ਾ ਤਸਕਰ, ਸਿਆਸਤਦਾਨ ਤੇ ਪੁਲਿਸ ’ਚ ਕੁਝ ਲੋਕ ਇਸ ਕਤਲ ਲਈ ਜ਼ਿੰਮੇਵਾਰ ਹਨ। ਇਸ ਘਟਨਾ ਤੋਂ 17 ਦਿਨ ਬਾਅਦ ਪਿੰਡ ਉਧੋਵਾਲ ’ਚ ਦੂਜੀ ਮੌਤ ਹੋ ਗਈ। 19 ਸਾਲਾ ਕਬੱਡੀ ਖਿਡਾਰੀ ਵੰਸ਼ ਦੀ ਨਸ਼ੇ ਕਾਰਨ ਮੌਤ ਹੋਈ ਤੇ ਉਸ ਦੀ ਲਾਸ਼ ਅੱਜ ਸੜਕ ਕੰਢੇ ਮਿਲੀ। ਧਰਨੇ ’ਚ ਸ਼ਾਮਲ ਲੋਕਾਂ ਤੇ ਆਗੂਆਂ ਨੇ ਸਰਕਾਰ ਤੇ ਪੁਲਿਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।