ਹੈਰੋਇਨ ਸਮੇਤ ਨੌਜਵਾਨ ਆਇਆ ਪੁਲਿਸ ਅੜਿੱਕੇ
ਹੈਰੋਇਨ ਸਮੇਤ ਨੌਜਵਾਨ ਚੜਿਆ ਪੁਲਿਸ ਦੇ ਹੱਥੇ
Publish Date: Tue, 20 Jan 2026 06:40 PM (IST)
Updated Date: Tue, 20 Jan 2026 06:42 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਏਐੱਸਆਈ ਮੰਗਤ ਸਿੰਘ ਪੁਲਿਸ ਪਾਰਟੀ ਸਮੇਤ 120 ਫੁੱਟੀ ਰੋਡ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੈਦਲ ਆ ਰਹੇ ਇਕ ਨੌਜਵਾਨ ਨੇ ਜਦ ਪੁਲਿਸ ਪਾਰਟੀ ਦੇਖੀ ਤਾਂ ਯਕਦਮ ਘਬਰਾ ਗਿਆ। ਸ਼ੱਕ ਪੈਣ ’ਤੇ ਏਐੱਸਆਈ ਮੰਗਤ ਸਿੰਘ ਨੇ ਟੀਮ ਨਾਲ ਪਿੱਛਾ ਕੀਤਾ ਤੇ ਕੁਝ ਦੂਰੀ ਤੋਂ ਹੀ ਉਸ ਨੂੰ ਕਾਬੂ ਕਰ ਲਿਆ। ਜਦੋਂ ਉਸ ਕੋਲੋਂ ਉਸਦਾ ਨਾਂ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਸੁਦੇਸ਼ ਕੁਮਾਰ ਉਰਫ ਸਨੀ ਵਾਸੀ ਵਡਾਲਾ ਦੱਸਿਆ। ਜਦੋਂ ਭੱਜਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਸਹੀ ਜਵਾਬ ਨਹੀਂ ਦੇ ਸਕਿਆ। ਪੁਲਿਸ ਪਾਰਟੀ ਨੇ ਜਦ ਤਲਾਸ਼ੀ ਲਈ ਤਾਂ ਜੇਬ ’ਚੋਂ ਇਕ ਪਲਾਸਟਿਕ ਦੇ ਲਿਫਾਫੇ ’ਚੋਂ ਹੈਰੋਇਨ ਮਿਲੀ, ਜੋ 10 ਗ੍ਰਾਮ ਸੀ। ਇਸ ’ਤੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।