ਨਾਜਾਇਜ਼ ਸ਼ਰਾਬ ਸਮੇਤ ਨੌਜਵਾਨ ਕਾਬੂ
ਦਸ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਨੌਜਵਾਨ ਕਾਬੂ
Publish Date: Fri, 09 Jan 2026 06:41 PM (IST)
Updated Date: Fri, 09 Jan 2026 06:42 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਐਕਸਾਈਜ਼ ਵਿਭਾਗ ਦੀ ਟੀਮ ਨੇ ਥਾਣਾ ਰਾਮਾ ਮੰਡੀ ਦੀ ਹੱਦ ਵਿੱਚ ਪੈਂਦੇ ਏਕਤਾ ਨਗਰ ਵਿੱਚ ਛਾਪਾਮਾਰੀ ਕਰਕੇ ਇੱਕ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜਸ਼ਨ ਸਿੰਘ ਆਪਣੀ ਟੀਮ ਨਾਲ ਇਲਾਕੇ ਵਿੱਚ ਮੌਜੂਦ ਸਨ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਏਕਤਾ ਨਗਰ ਵਿਚ ਬਬਲੂ ਮੇਹਰਾ ਵਾਸੀ ਬਸਤੀ ਸ਼ੇਖ ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਲਈ ਆਇਆ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਜਸ਼ਨ ਸਿੰਘ ਨੇ ਥਾਣਾ ਰਾਮਾ ਮੰਡੀ ਦੀ ਪੁਲਿਸ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਮੌਕੇ ’ਤੇ ਛਾਪਾਮਾਰੀ ਕੀਤੀ ਤੇ ਬਬਲੂ ਨੂੰ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ। ਮੁਲਜ਼ਮ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।