ਹੈਰੋਇਨ ਦੀ ਸਪਲਾਈ ਦੇਣ ਲਈ ਖੜ੍ਹਾ ਨੌਜਵਾਨ ਕਾਬੂ
ਹੈਰੋਇਨ ਦੀ ਸਪਲਾਈ ਦੇਣ ਲਈ ਖੜਾ ਨੌਜਵਾਨ ਕਾਬੂ
Publish Date: Tue, 07 Apr 2026 10:14 PM (IST)
Updated Date: Tue, 07 Apr 2026 10:17 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਦੋ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਉਸ ਵੇਲੇ ਹੈਰੋਇਨ ਸਮੇਤ ਕਾਬੂ ਕਰ ਲਿਆ ਜਦ ਉਹ ਸਪਲਾਈ ਦੇਣ ਲਈ ਗਾਹਕ ਦੀ ਉਡੀਕ ’ਚ ਖੜ੍ਹਾ ਸੀ। ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਜਲਵਾਯੂ ਵਿਹਾਰ ਵੱਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਫਲੈਟਾਂ ਲਾਗੇ ਇੱਕ ਖਾਲੀ ਥਾਂ ’ਤੇ ਨੌਜਵਾਨ ਖੜ੍ਹਾ ਦਿਖਾਈ ਦਿੱਤਾ। ਉਸ ਜਦ ਪੁਲਿਸ ਦੇਖੀ ਤਾਂ ਜੇਬ ’ਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਸੁੱਟ ਦਿੱਤਾ ਤੇ ਖਿਸਕਣ ਲੱਗਾ। ਸ਼ੱਕ ਪੈਣ ’ਤੇ ਰੋਕ ਕੇ ਨਾਂ ਪੁੱਛਣ ’ਤੇ ਦੀਪਕ ਕੁਮਾਰ ਵਾਸੀ ਨਿਊ ਗੋਪਾਲ ਨਗਰ ਦੱਸਿਆ। ਜਦੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਹੈਰੋਇਨ ਮਿਲੀ ਜਿਸ ਦਾ ਵਜ਼ਨ ਕਰਨ ’ਤੇ ਉਹ ਅੱਠ ਗ੍ਰਾਮ ਨਿਕਲੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ।