ਕਬੱਡੀ ਕੱਪ ਦੌਰਾਨ ਚਾਰ ਗ੍ਰੰਥੀ ਸਿੰਘਾਂ ਦਾ ਸਨਮਾਨ
ਯੰਗ ਮਿਨਿਸਟਰੀ ਸਪੋਰਟਸ ਕਲੱਬ ਵੱਲੋਂ ਦੂਜੇ ਕਬੱਡੀ ਕੱਪ ਦੌਰਾਨ ਚਾਰ ਗ੍ਰੰਥੀ ਸਿੰਘਾਂ ਦਾ ਸਨਮਾਨ
Publish Date: Tue, 03 Mar 2026 06:17 PM (IST)
Updated Date: Tue, 03 Mar 2026 06:20 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਦੁਆਬੇ ਖੇਤਰ ’ਚ ਨੌਜਵਾਨ ਪੀੜੀ ਨੂੰ ਮਾੜੀਆਂ ਅਲਾਮਤਾਂ ਤੋਂ ਬਚਾਉਣ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡਾਂ ’ਚ ਖੇਡ ਮੇਲੇ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਪਿੰਡ ਮਨਸੂਰਪੁਰ ਵਿਖੇ ਯੰਗ ਮਨਿਸਟਰੀ ਸਪੋਰਟਸ ਕਲੱਬ ਵੱਲੋਂ ਦੂਜਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਦੌਰਾਨ ਫਸਵੇਂ ਕਬੱਡੀ ਮੁਕਾਬਲੇ ਹੋਏ। ਇਸ ਮੌਕੇ ਕਲੱਬ ਦੇ ਸਹਿਯੋਗ ਨਾਲ ਚਾਰ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਸਵੀਰ ਸਿੰਘ ਸਿੱਧੂ, ਰਵਿੰਦਰ ਸਿੰਘ ਸਿੱਧੂ, ਹਰਦੀਪ ਸਿੰਘ ਸਿੱਧੂ ਤੇ ਸੰਤੋਖ ਸਿੰਘ ਸਿੱਧੂ ਵੱਲੋਂ ਗ੍ਰੰਥੀ ਸਿੰਘ ਸੁਰਿੰਦਰ ਸਿੰਘ, ਸੁਖਦੀਪ ਸਿੰਘ, ਪਰਮਜੀਤ ਸਿੰਘ ਪ੍ਰੇਮੀ ਤੇ ਬਲਵਿੰਦਰ ਸਿੰਘ ਨੂੰ 11,000-11,000 ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਐੱਨਆਰਆਈ ਭਰਾਵਾਂ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜੇ ਵਿਦੇਸ਼ਾਂ ’ਚ ਵੱਸਦੇ ਪਰਵਾਸੀ ਵੀਰ ਇਸੇ ਤਰ੍ਹਾਂ ਗ੍ਰੰਥੀ ਸਿੰਘਾਂ ਦਾ ਸਨਮਾਨ ਕਰਦੇ ਰਹਿਣ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਹੋਰ ਮਜ਼ਬੂਤ ਹੋ ਸਕਦੇ ਹਨ ਤੇ ਉਹ ਧਾਰਮਿਕ ਸੇਵਾ ਹੋਰ ਉਤਸ਼ਾਹ ਨਾਲ ਨਿਭਾਅ ਸਕਣਗੇ। ਇਸ ਸਮਾਗਮ ਦੌਰਾਨ ਮੱਖਣ ਸਿੰਘ ਸਿੱਧੂ, ਗੁਰਮੀਤ ਸਿੰਘ ਧਾਲੀਵਾਲ, ਕੁਲਦੀਪ ਸਿੰਘ ਧਾਲੀਵਾਲ, ਪਰਮਜੀਤ ਸਿੰਘ ਸਿੱਧੂ, ਸੁੱਚਾ ਰਾਮ ਨੰਬਰਦਾਰ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।