ਮੈਡੀਕਲ ਸਟੋਰ ਦੇ ਬਾਹਰ ਨੌਜਵਾਨ ਬੇਹੋਸ਼ ਹੋ ਕੇ ਡਿੱਗਾ
ਮੈਡੀਕਲ ਸਟੋਰ ਦੇ ਬਾਹਰ ਨੌਜਵਾਨ ਬੇਹੋਸ਼ ਹੋ ਕੇ ਡਿੱਗਿਆ, ਇਕ ਘੰਟੇ ਤੱਕ ਰਿਹਾ ਤੜਫਦਾ
Publish Date: Tue, 07 Apr 2026 10:28 PM (IST)
Updated Date: Tue, 07 Apr 2026 10:32 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮਧੂਬਨ ਕਾਲੋਨੀ ’ਚ ਸਕੂਟਰ ਸਵਾਰ ਅਚਾਨਕ ਡਿੱਗ ਪਿਆ ਤੇ ਇਕ ਮੈਡੀਕਲ ਸਟੋਰ ਦੇ ਬਾਹਰ ਬੇਹੋਸ਼ ਹੋ ਗਿਆ। ਚਸ਼ਮਦੀਦਾਂ ਦੇ ਅਨੁਸਾਰ ਨੌਜਵਾਨ ਨੇ ਦੁਕਾਨ ਦੇ ਬਾਹਰ ਬੈਠਾ ਸੀ। ਸ਼ੁਰੂ ਵਿਚ ਲੋਕਾਂ ਨੇ ਸੋਚਿਆ ਕਿ ਸ਼ਾਇਦ ਚੱਕਰ ਆ ਰਹੇ ਹੋਣਗੇ। ਨੌਜਵਾਨ ਲਗਪਗ ਇਕ ਘੰਟੇ ਤੱਕ ਬੇਹੋਸ਼ੀ ਦੀ ਹਾਲਤ ’ਚ ਪਿਆ ਰਿਹਾ, ਉੱਥੇ ਖੜ੍ਹੇ ਲੋਕਾਂ ਵਿਚੋਂ ਕਿਸੇ ਨੇ ਵੀ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੀ ਹਿੰਮਤ ਨਹੀਂ ਕੀਤੀ। ਮੈਡੀਕਲ ਸਟੋਰ ਦੇ ਮਾਲਕ ਨੇ ਮਨੁੱਖਤਾ ਦੇ ਆਧਾਰ ’ਤੇ ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਇਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਬਿਨਾਂ ਸਮਾਂ ਬਰਬਾਦ ਕੀਤੇ, ਨੌਜਵਾਨ ਨੂੰ ਗੱਡੀ ਵਿੱਚ ਬਿਠਾ ਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਅਨੁਸਾਰ ਨੌਜਵਾਨ ਬਸਤੀ ਪੀਰਦਾਦ ਖੇਤਰ ’ਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਫਿਲਹਾਲ ਨੌਜਵਾਨ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਇਕ ਟੀਮ ਉਸ ਦੀ ਹਾਲਤ 'ਤੇ ਨਜ਼ਰ ਰੱਖ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਡਾਕਟਰਾਂ ਦੀ ਰਿਪੋਰਟ ਮਿਲਣ ’ਤੇ ਕੁਝ ਕਿਹਾ ਜਾ ਸਕਦਾ ਹੈ।