ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਹੋਈ ਮੌਤ
ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਹੋਈ ਮੌਤ
Publish Date: Sun, 15 Mar 2026 11:08 PM (IST)
Updated Date: Sun, 15 Mar 2026 11:10 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਥਾਣਾ ਇਕ ਅਧੀਨ ਆਉਂਦੇ ਖੇਤਰ ਮਾਸਟਰ ਗੁਰਬੰਤਾ ਸਿੰਘ ਫਲੈਟਾਂ ’ਚੋਂ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਕਾਸ਼ ਵਾਸੀ ਲੰਮਾ ਪਿੰਡ ਜਲੰਧਰ ਵਜੋਂ ਹੋਈ ਹੈ। ਇਸ ਸਬੰਧੀ ਕਾਰਜਕਾਰੀ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲੰਮਾ ਪਿੰਡ ਤੋਂ ਮਾਸਟਰ ਗੁਰਬੰਤਾ ਸਿੰਘ ਫਲੈਟਾਂ ’ਚ ਰਹਿ ਰਹੇ ਆਪਣੇ ਦੋਸਤ ਦੇ ਘਰ ਆਕਾਸ਼ ਆਇਆ ਸੀ। ਉਸਦੇ ਦੋਸਤ ਨੇ ਦੱਸਿਆ ਕਿ ਬੀਤੀ ਰਾਤ ਉਹ ਉਸ ਨੂੰ ਕਮਰੇ ’ਚ ਛੱਡ ਕੇ ਆਪ ਕੰਮ ’ਤੇ ਚਲਾ ਗਿਆ ਸੀ ਤਾਂ ਜਿਵੇਂ ਹੀ ਉਹ ਸਵੇਰੇ ਵਾਪਸ ਪਰਤਿਆ ਤਾਂ ਉਸ ਦੀ ਲਾਸ਼ ਬਰਾਮਦ ਹੋਈ। ਥਾਣਾ ਮੁਖੀ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਮੌਤ ਨਸ਼ੇ ਦੇ ਵੱਧ ਸੇਵਨ ਕਰਨ ਨਾਲ ਹੋਈ ਹੈ ਜੋ ਕਿ ਨਸ਼ੇ ਕਰਨ ਦਾ ਆਦੀ ਸੀ। ਜਿਸ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ’ਚ ਰੱਖੀ ਗਈ ਹੈ। ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ : ਇਸੇ ਤਰ੍ਹਾਂ ਥਾਣਾ ਇਕ ਦੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਇਕ ਦੇ ਕਾਰਜਕਾਰੀ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਸੌਰਵ ਵਾਸੀ ਬੋਹੜ ਵਾਲਾ ਮੁਹੱਲਾ ਮਕਸੂਦਾਂ ਜਲੰਧਰ ਨੂੰ ਨਸ਼ੇ ਦਾ ਸੇਵਨ ਕਰਦਿਆਂ ਹੋਇਆ ਕਾਬੂ ਕੀਤਾ ਹੈ। ਜਿਸ ਵਿਰੁੱਧ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਜਿਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।