ਟੋਏ ਕਾਰਨ ਵਾਪਰਿਆ ਹਾਦਸਾ, ਐਕਟਿਵਾ ਸਵਾਰ ਲੜਕੀ ਜ਼ਖ਼ਮੀ
ਐਕਟਿਵਾ ਦਾ ਟਾਇਰ ਟੋਏ ’ਚ ਡਿੱਗਣ ਕਾਰਨ ਨੌਜਵਾਨ ਲੜਕੀ ਜ਼ਖਮੀ
Publish Date: Sat, 28 Mar 2026 06:44 PM (IST)
Updated Date: Sun, 29 Mar 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਅੱਜ ਨੈਸ਼ਨਲ ਹਾਈਵੇ ’ਤੇ ਵਰੁਣ ਬੀਵਰੇਜ ਫੈਕਟਰੀ ਨੇੜੇ ਇਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਐੱਸਐੱਸਐੱਫ ਟੀਮ ਦੇ ਇੰਚਾਰਜ ਸਰਬਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਕਿ ਐਕਟਿਵਾ ਸਕੂਟਰੀ ਦਾ ਟਾਇਰ ਸੜਕ ਕਿਨਾਰੇ ਬਣੇ ਇਕ ਵੱਡੇ ਟੋਏ ’ਚ ਚਲਾ ਗਿਆ, ਜਿਸ ਕਾਰਨ ਸਕੂਟਰੀ ਬੇਕਾਬੂ ਹੋ ਗਈ ਤੇ ਹਾਦਸਾ ਵਾਪਰ ਗਿਆ। ਹਾਦਸੇ ’ਚ ਸਕੂਟਰੀ ਚਾਲਕ ਸੀਮਾ ਪੁੱਤਰੀ ਜਸਵੰਤ ਸਿੰਘ, ਵਾਸੀ ਕਿਸ਼ੋਰ ਨਗਰ, ਤਾਜਪੁਰ ਰੋਡ, ਲੁਧਿਆਣਾ ਜ਼ਖ਼ਮੀ ਹੋ ਗਈ। ਐੱਸਐੱਸਐੱਫ ਟੀਮ ਵੱਲੋਂ ਤੁਰੰਤ ਮੌਕੇ ’ਤੇ ਫਸਟ ਏਡ ਦੇ ਕੇ ਉਸ ਨੂੰ ਸਿਵਲ ਹਸਪਤਾਲ ਫਿਲੌਰ ’ਚ ਦਾਖ਼ਲ ਕਰਵਾਇਆ ਗਿਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਇਸ ਘਟਨਾ ਸਬੰਧੀ ਥਾਣਾ ਫਿਲੌਰ ਦੇ ਡਿਊਟੀ ਅਫਸਰ ਐੱਸਆਈ ਗੋਬਿੰਦਰ ਸਿੰਘ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।