ਵਾਈਐਫਸੀ ਫੁੱਟਬਾਲ ਲੀਗ 7ਵੇਂ ਪੜਾਅ ’ਚ ਦਾਖਲ
ਵਾਈਐਫਸੀ ਫੁੱਟਬਾਲ ਲੀਗ ਸੱਤਵੇਂ ਪੜਾਅ ’ਚ ਦਾਖਲ
Publish Date: Thu, 01 Jan 2026 08:16 PM (IST)
Updated Date: Fri, 02 Jan 2026 04:12 AM (IST)

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ 13ਵੀਂ ਐਜੂਕੇਸ਼ਨਲ ਫੁੱਟਬਾਲ ਲੀਗ ਆਪਣੇ ਸੱਤਵੇਂ ਪੜਾਅ ’ਚ ਦਾਖਲ ਹੋ ਚੁੱਕੀ ਹੈ। ਸੱਤਵੇਂ ਪੜਾਅ ’ਚ ਲੜਕਿਆਂ ਤੇ ਲੜਕੀਆਂ ਦੇ ਫੁੱਟਬਾਲ ਮੈਚ ਕਰਵਾਏ ਗਏ। ਇਸ ’ਚ ਉਮਰ ਵਰਗ-8 ਸਾਲ ’ਚ ਚਕਰ ਤੇ ਰੁੜਕਾ ਕਲਾਂ (ਏ) 2-1,ਚਕਰ ਤੇ ਪਾਸਲਾ 4-0,ਰੁੜਕਾ ਕਲਾਂ(ਏ) ਤੇ ਪਾਸਲਾ 15-0, ਉਮਰ ਵਰਗ-10 ਸਾਲ ਲੜਕਿਆਂ ਰੁੜਕਾ ਕਲਾਂ (ਸੀ) ਤੇ ਖੁਸਰੋਪੁਰ 1-0,ਚਕਰ ਤੇ ਰੁੜਕਾ ਕਲਾਂ (ਸੀ),ਚਕਰ ਤੇ ਖੁਸਰੋਪੁਰ 5-0,ਚਕਰ ਤੇ ਰੁੜਕਾ ਕਲਾਂ (ਬੀ) 2-0,ਢੀਂਡਸਾ ਤੇ ਪਾਸਲਾ 7-0, ਰੁੜਕਾ ਕਲਾਂ (ਏ) ਤੇ ਪਾਸਲਾ ਨੂੰ 3-0 ਨਾਲ ਹਰਾਇਆ। ਇਸ ਦੇ ਨਾਲ ਉਮਰ ਵਰਗ 12 ਸਾਲ ਲੜਕਿਆਂ ’ਚ ਢੀਂਡਸਾ ਤੇ ਬੰਡਾਲਾ 5-0,ਰੁੜਕਾ ਕਲਾਂ (ਏ) ਤੇ ਢੀਂਡਸਾ 2-0, ਰੁੜਕਾ ਕਲਾਂ (ਏ) ਤੇ ਬੁੰਡਾਲਾ 5-2, ਚਕਰ ਤੇ ਜਮਸ਼ੇਰ 3-0, ਚੱਕ ਮੁਗਲਾਨੀ ਤੇ ਚਕਰ 2-2, ਚਕਰ ਤੇ ਖੁਸਰੋਪੁਰ 7-0, ਚੱਕ ਮੁਗਲਾਨੀ ਤੇ ਬੰਬੀਆਵਾਲ 4-0, ਜਮਸ਼ੇਰ ਤੇ ਬੰਬੀਆਵਾਲ 1-0, ਜਮਸ਼ੇਰ ਤੇ ਖੁਸਰੋਪੁਰ 0-0 ਨਾਲ ਮੈਚ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਉਮਰ ਵਰਗ-12 ਲੜਕੀਆਂ ਦੇ ਵੀ ਮੈਚ ਕਰਵਾਏ ਗਏ, ਜਿਸ ’ਚ ਬੰਬੀਆਵਾਲ ਤੇ ਰੁੜਕਾ ਕਲਾਂ 5-0 ਤੇ ਉਮਰ ਵਰਗ-14 ਲੜਕੀਆਂ ’ਚ ਜਮਸ਼ੇਰ ਤੇ ਬੁੰਡਾਲਾ ਵਿਚਾਲੇ ਮੈਚ ਬਰਾਬਰ ਰਿਹਾ। ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਨੇ ਦੱਸਿਆ ਕਿ ਵਾਈਐੱਫਸੀ ਰੁੜਕਾ ਕਲਾਂ ਦੀ ਉਮਰ ਵਰਗ-16 ਦੀ ਟੀਮ ਖੱਡ, ਹਿਮਾਚਲ ਪ੍ਰਦੇਸ਼ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਲੀਗ ’ਚ ਹਿੱਸਾ ਲੈਣ ਜਾ ਰਹੀ ਹੈ। ਪਿਛਲੇ ਸਾਲ ਵਾਈਐੱਫਸੀ ਦੀ ਟੀਮ ਜੇਤੂ ਰਹੀ ਸੀ।