ਐੱਚਐੱਮਵੀ ’ਚ ਨਵੇਂ ਸਾਲ ਦੇ ਸ਼ੁੱਭ ਮੌਕੇ ’ਤੇ ਕਰਵਾਇਆ ਯੱਗ
ਐੱਚਐੱਮਵੀ ਵਿਖੇ ਨਵੇਂ ਸਾਲ ਦੇ ਸ਼ੁਭ ਆਰੰਭ ਮੌਕੇ ਕਰਵਾਇਆ ਯੱਗ
Publish Date: Fri, 02 Jan 2026 06:45 PM (IST)
Updated Date: Fri, 02 Jan 2026 06:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਨਵੇਂ ਸਾਲ ਮੌਕੇ ਯੱਗ ਕੀਤਾ ਗਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਸਭ ਤੋਂ ਪਹਿਲਾਂ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਭ ਦੀ ਚੰਗੀ ਸਿਹਤ, ਸਕਾਰਾਤਮਕ ਸੋਚ ਅਤੇ ਘਰ-ਪਰਿਵਾਰ ਵਿੱਚ ਸੁੱਖ-ਸਮਿ੍ਰੱਧੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਭਾਰਤੀ ਸੱਭਿਆਚਾਰ ਦੀ ਵਿਰਾਸਤ ਨੂੰ ਅਪਣਾਉਣ ਅਤੇ ਆਰੀਆ ਸਮਾਜ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਸਮਾਜ ਅਤੇ ਸੰਸਥਾ ਦੀ ਤਰੱਕੀ ਲਈ ਭਾਗੀਦਾਰੀ ਨਿਭਾਉਣ ਦੀ ਪ੍ਰੇ੍ਰਨਾ ਦਿੱਤੀ। ਇਸ ਮੌਕੇ ਸਾਰੇ ਨਾਨ-ਟੀਚਿੰਗ ਸਟਾਫ ਮੈਂਬਰਾਂ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਰਿਵਾਇਤ ਅਨੁਸਾਰ ਜਿਨ੍ਹਾਂ ਮੈਂਬਰਾਂ ਦੇ ਜਨਮ ਦਿਨ ਇਸ ਮਹੀਨੇ ਵਿੱਚ ਸਨ, ਉਨ੍ਹਾਂ ਨੂੰ ਪਿ੍ਰੰਸੀਪਲ ਡਾ. ਏਕਤਾ ਖੋਸਲਾ ਨੇ ਸੰਸਥਾ ਵੱਲੋਂ ਸਨੇਹੀ ਭੇਟਾ ਦੇ ਕੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜਸਬੀਰ, ਅਮਨਪ੍ਰੀਤ ਕੌਰ, ਸੁਖਜੀਤ, ਮਾਲੀ ਪ੍ਰੇਮ ਕੁਮਾਰ ਅਤੇ ਸੁਪਰਡੈਂਟ ਅਕਾਊਂਟਸ ਪੰਕਜ ਜੋਤੀ ਨੇ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ। ਯੱਗ ਦਾ ਸੰਚਾਲਨ ਸੰਸਕ੍ਰਿਤ ਵਿਭਾਗ ਦੀ ਮੁਖੀ ਡਾ. ਮੀਨੂੰ ਤਲਵਾੜ ਨੇ ਕੀਤਾ। ਯੱਗ ਦੀ ਸਮਾਪਤੀ ਸ਼ਾਂਤੀ ਪਾਠ ਅਤੇ ਪ੍ਰਸ਼ਾਦ ਵੰਡ ਨਾਲ ਹੋਈ।